ਚੱਤਰਾ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਮੁਕਤ ਹੋਣ ਦੇ ਨਾਲ ਹੀ ਦੇਸ਼ ਗਰੀਬੀ ਤੋਂ ਮੁਕਤ ਹੋਵੇਗਾ। ਇੱਥੇ ਭਾਜਪਾ ਦੇ ਇਕ ਉਮੀਦਵਾਰ ਸੁਨੀਲ ਸਿੰਘ ਦੇ ਹੱਕ 'ਚ ਚੋਣ ਜਲਸੇ 'ਚ ਉਨ੍ਹਾਂ ਕਿਹਾ ਕਿ ਕਾਂਗਰਸ ਆਜ਼ਾਦੀ ਤੋਂ ਬਾਅਦ ਤੋਂ ਹੀ ਗਰੀਬੀ ਹਟਾਉਣ ਦੇ ਨਾਂ 'ਤੇ ਦੇਸ਼ ਦੇ ਗਰੀਬਾਂ ਨਾਲ ਧੋਖਾ ਕਰਦੀ ਆ ਰਹੀ ਹੈ। ਪਾਕਿਸਤਾਨ 'ਚ ਬਾਲਾਕੋਟ ਵਿਖੇ ਕੀਤੀ ਗਈ ਏਅਰ ਸਟ੍ਰਾਈਕ ਪਿੱਛੋਂ ਸਾਰੀ ਦੁਨੀਆ ਨੇ ਭਾਰਤ ਦੀ ਹਮਾਇਤ ਕੀਤੀ ਪਰ ਭਾਰਤ ਦੇ ਵਿਰੋਧੀ ਆਗੂਆਂ ਨੂੰ ਦੇਸ਼ ਦੀ ਫੌਜ ਦੀ ਬਹਾਦਰੀ ਵਾਲਾ ਇਹ ਕੰਮ ਚੰਗਾ ਨਹੀਂ ਲੱਗਾ ਅਤੇ ਉਹ ਸਬੂਤ ਮੰਗਣ ਲੱਗੇ। ਬੰਗਲਾਦੇਸ਼ ਬਣਨ ਸਮੇਂ ਉਸ ਵੇਲੇ ਦੇ ਵਿਰੋਧੀ ਆਗੂ ਅਟਲ ਬਿਹਾਰੀ ਵਾਜਪਾਈ ਨੇ ਵੀ ਇੰਦਰਾ ਗਾਂਧੀ ਦੀ ਸ਼ਲਾਘਾ ਕੀਤੀ ਸੀ ਪਰ ਅੱਜ ਉਹੀ ਕਾਂਗਰਸ ਪਾਰਟੀ ਦੇਸ਼ ਹਿੱਤਾਂ ਦੇ ਮਾਮਲਿਆਂ 'ਚ ਵੀ ਸਰਕਾਰ ਨਾਲ ਨਹੀਂ ਖੜ੍ਹੀ ਹੋ ਰਹੀ।
ਹਿੰਦੂ ਵਿਆਹ ਕਾਨੂੰਨ ਅਧੀਨ ਟ੍ਰਾਂਸਸੈਕਸੁਅਲ ਔਰਤ ਵੀ ਇਕ ਲਾੜੀ : ਹਾਈ ਕੋਰਟ
NEXT STORY