ਗਾਜ਼ੀਆਬਾਦ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ 'ਚ ਸਾਹਿਬਾਬਾਦ ਥਾਣਾ ਇਲਾਕੇ ਦੇ ਅਰਥਲਾ ਪਿੰਡ 'ਚ ਇਕ ਵਿਅਕਤੀ ਨੇ ਪਤਨੀ ਅਤੇ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਸੂਚਨਾ ਦੇ ਆਧਾਰ 'ਤੇ ਪੁਲਸ ਮੌਕੇ 'ਤੇ ਪਹੁੰਚੀ ਤਾਂ ਮਕਾਨ 'ਚ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸਨ। ਦਰਵਾਜ਼ਾ ਕਿਸੇ ਤਰ੍ਹਾਂ ਖੋਲ੍ਹ ਕੇ ਪੁਲਸ ਅੰਦਰ ਦਾਖਲ ਹੋਈ ਤਾਂ ਸਾਹਮਣੇ ਲਟਕੀ ਹੋਈ ਲਾਸ਼ ਮਿਲੀ। ਇਸ ਤੋਂ ਬਾਅਦ ਦੂਜੇ ਕਮਰੇ 'ਚੋਂ ਵੀ ਮ੍ਰਿਤਕ ਦੀ ਪਤਨੀ ਅਤੇ 2 ਬੱਚਿਆਂ ਦੀ ਲਾਸ਼ਾਂ ਮਿਲੀਆਂ। ਪੁਲਸ ਇਸ ਮਾਮਲੇ ਨੂੰ ਪਰਿਵਾਰ ਕਲੇਸ਼ ਨਾਲ ਜੁੜਿਆ ਮੰਨ ਰਹੀ ਹੈ। ਮਰਨ ਵਾਲਿਆਂ ਦੀ ਪਛਾਣ ਪਰਿਵਾਰ ਦਾ ਮੁਖੀਆ ਧੀਰਜ ਤਿਆਗੀ, ਪਤਨੀ ਕਾਜਲ, ਬੇਟੀ ਏਕਤਾ ਅਤੇ ਬੇਟੇ ਧਰੁਵ ਦੇ ਰੂਪ ਵਜੋਂ ਹੋਈ ਹੈ।
ਮ੍ਰਿਤਕ ਨੇ ਕਮਰੇ ਦੀ ਕੰਧ 'ਤੇ ਲਿਖਿਆ ਹੈ ਕਿ ਉਸ ਦੀ ਪਤਨੀ ਕਾਜਲ ਸ਼ਰਾਬ ਪੀਂਦੀ ਸੀ ਅਤੇ ਮੁੰਡਿਆਂ ਨਾਲ ਫੋਨ 'ਤੇ ਗੱਲ ਕਰਦੀ ਸੀ। ਉਸ ਨੇ ਕੰਧ 'ਤੇ 5 ਮੋਬਾਇਲ ਨੰਬਰ ਵੀ ਲਿਖੇ ਹਨ, ਜਿਨ੍ਹਾਂ 'ਤੇ ਉਸ ਦੀ ਪਤਨੀ ਕਥਿਤ ਤੌਰ 'ਤੇ ਗੱਲ ਕਰਦੀ ਸੀ। ਧੀਰਜ ਨੇ ਲਿਖਿਆ ਹੈ ਕਿ ਉਹ ਪਤਨੀ ਨੂੰ ਇਨ੍ਹਾਂ ਗੱਲਾਂ ਲਈ ਰੋਕਦਾ ਸੀ, ਉਸ ਨੇ ਪਤਨੀ ਦੇ ਭਰਾਵਾਂ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਭੈਣ ਦਾ ਹੀ ਸਾਥ ਦਿੱਤਾ। ਉਸ ਨੇ ਆਪਣੀ ਮੌਤ ਲਈ ਅੰਕਿਤ, ਟੀਕੇਂਦਰ ਅਤੇ ਬਬਲੀ ਨੂੰ ਜ਼ਿੰਮੇਵਾਰ ਦੱਸਿਆ ਹੈ।
ਪਾਟੀਦਾਰ ਅੰਦੋਲਨ ਮਾਮਲੇ 'ਚ ਕੋਰਟ ਨੇ ਹਾਰਦਿਕ ਪਟੇਲ ਨੂੰ ਪੇਸ਼ਗੀ ਜ਼ਮਾਨਤ ਦਿੱਤੀ
NEXT STORY