ਮੁਰੈਨਾ— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ 'ਚ ਇਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪਤੀ ਨੇ ਆਪਣੀ ਪਤਨੀ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇੰਨਾ ਹੀ ਨਹੀਂ ਬਾਅਦ 'ਚ ਉਹ ਸਿਰ ਲੈ ਕੇ ਥਾਣੇ ਪਹੁੰਚ ਗਿਆ। ਪੁਲਸ ਵਾਲਿਆਂ ਨੂੰ ਔਰਤ ਦਾ ਧੜ, ਪਲੰਗ ਹੇਠੋਂ ਮਿਲਿਆ। ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ ਜਦੋਂ ਪੰਕਜਾ ਆਪਣੇ ਘਰ 'ਚ ਨਹਾਉਣ ਦੀ ਤਿਆਰੀ ਕਰ ਸੀ ਤਾਂ ਉਸ ਸਮੇਂ ਉਸ ਦਾ ਪਤੀ ਗੱਬਰ ਆ ਗਿਆ। ਪਹਿਲਾਂ ਦੋਹਾਂ ਦਰਮਿਆਨ ਝਗੜਾ ਹੋਇਆ ਅਤੇ ਫਿਰ ਗੁੱਸਾਏ ਗੱਬਰ ਨੇ ਕੁਹਾੜੀ ਦੇ ਇਕ ਹੀ ਵਾਰ ਨਾਲ ਆਪਣੀ ਪਤਨੀ ਪੰਕਜਾ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਉਹ ਪਤਨੀ ਦਾ ਕੱਟਿਆ ਹੋਇਆ ਸਿਰ ਲੈ ਕੇ ਸਿੱਧਾ ਥਾਣੇ ਪਹੁੰਚ ਗਿਆ। ਮ੍ਰਿਤਕ ਪੰਕਜਾ ਦਾ ਵਿਆਹ ਗੱਬਰ ਨਾਲ 10 ਸਾਲ ਪਹਿਲਾਂ ਹੋਇਆ ਸੀ। ਦੋਹਾਂ ਦੇ ਤਿੰਨ ਬੇਟੇ ਹਨ। ਜਿਸ ਸਮੇਂ ਗੱਬਰ ਨੇ ਆਪਣੀ ਪਤਨੀ ਪੰਕਜਾ ਦਾ ਕੁਹਾੜੀ ਨਾਲ ਸਿਰ ਕੱਟ ਕੇ ਕਤਲ ਕੀਤਾ, ਉਸ ਮਸੇਂ ਘਰ 'ਚ ਸਿਰਫ ਵੱਡਾ ਬੇਟਾ ਅਮਨ ਮੌਜੂਦ ਸੀ। ਘਟਨਾ ਤੋਂ ਬਾਅਦ ਡਰੇ ਅਮਨ ਨੇ ਦੱਸਿਆ ਕਿ ਪਾਪਾ ਬਾਹਰੋਂ ਆਏ ਅਤੇ ਮੰਮੀ ਨਾਲ ਝਗੜਾ ਕਰਨ ਲੱਗੇ। ਥੋੜ੍ਹੀ ਦੇਰ ਬਾਅਦ ਹੀ ਮੰਮੀ ਦੇ ਚੀਕਣ ਦੀ ਆਵਾਜ਼ ਆਈ। ਪਾਪਾ ਮੰਮੀ ਦਾ ਕੱਟਿਆ ਹੋਇਆ ਸਿਰ ਲੈ ਕੇ ਵੇਹੜੇ 'ਚ ਆਏ ਅਤੇ ਬਾਹਰ ਨਿਕਲ ਗਏ।
ਕਤਲ ਤੋਂ ਬਾਅਦ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਨੂੰ ਔਰਤ ਦੀ ਲਾਸ਼ ਘਰ ਦੇ ਅੰਦਰੋਂ ਕਮਰੇ 'ਚ ਪਈ ਮਿਲੀ। ਘਰ ਦੇ ਵੇਹੜੇ ਦੇ ਅੰਦਰ ਬਣੇ ਕਮਰੇ 'ਚ ਹੀ ਰਸੋਈ ਸੀ। ਪਲੰਗ ਹੇਠਾਂ ਔਰਤ ਦੀ ਲਾਸ਼ ਪਈ ਹੋਈ ਸੀ। ਨੇੜੇ ਹੀ ਉਹ ਕੁਹਾੜੀ ਵੀ ਮਿਲੀ, ਜਿਸ ਨਾਲ ਔਰਤ ਦਾ ਸਿਰ ਉਸ ਦੇ ਪਤੀ ਨੇ ਕੱਟਿਆ ਸੀ। ਜਾਣਕਾਰੀ ਅਨੁਸਾਰ, ਕੁਹਾੜੀ ਨਾਲ ਪਤਨੀ ਪੰਕਜਾ ਦਾ ਸਿਰ ਕੱਟ ਕੇ ਥਾਣੇ ਲਿਆਉਣ ਵਾਲਾ ਦੋਸ਼ੀ ਪਤੀ ਗੱਬਰ ਉਰਫ ਕਲਿਆਣ ਸਖਵਾਰ ਸ਼ਰਾਬ ਤੇ ਗਾਂਜਾ ਪੀਂਦਾ ਹੈ। ਉਹ ਕੋਈ ਕੰਮ ਵੀ ਨਹੀਂ ਕਰਦਾ ਸੀ।
ਰੇਲਵੇ 'ਚ ਨਿਕਲੀਆਂ 1 ਲੱਖ ਤੋਂ ਵੱਧ ਅਹੁਦਿਆਂ 'ਤੇ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY