ਨਵੀਂ ਦਿੱਲੀ— ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਤੋਂ ਇਲਾਵਾ ਕੋਈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਦੀ ਪਾਰਟੀ ਉਸ ਦਾ ਸਮਰਥਨ ਕਰੇਗੀ। ਇਹ ਪਹਿਲੀ ਬਾਰ ਹੈ ਜਦੋਂ ਪ੍ਰਧਾਨ ਮੰਤਰੀ ਉਮੀਦਵਾਰ ਨੂੰ ਲੈ ਕੇ ਕੇਜਰੀਵਾਲ ਵੱਲੋਂ ਅਜਿਹਾ ਬਿਆਨ ਆਇਆ ਹੈ। ਕੇਜਰੀਵਾਲ ਨੇ ਕਿਹਾ, '2019 ਦਾ ਚੋਣ ਇਸ ਗੱਲ 'ਤੇ ਹੋਣਾ ਚਾਹੀਦਾ ਹੈ ਕਿ ਕਿਵੇਂ ਮੋਦੀ ਤੇ ਅਮਿਤ ਸ਼ਾਹ ਤੋਂ ਇਲਾਵਾ ਜੋ ਵੀ ਪ੍ਰਧਾਨ ਮੰਤਰੀ ਬਣ ਰਿਹਾ ਹੋਵੇਗਾ ਅਸੀਂ ਉਸ ਦਾ ਸਮਰਥਨ ਕਰਾਂਗੇ। ਕੇਜਰੀਵਾਲ ਦਿੱਲੀ ਵਕਫ ਬੋਰਡ ਦੇ ਇਕ ਪ੍ਰੋਗਰਾਮ 'ਚ ਬੋਲ ਰਹੇ ਸਨ ਜਿਥੇ ਦਿੱਲੀ ਦੇ ਸਾਰੇ ਇਮਾਮ ਸ਼ਾਮਲ ਸਨ।
ਇਸੇ ਪ੍ਰੋਗਰਾਮ 'ਚ ਕੇਜਰੀਵਾਲ ਦੀ ਮੌਜੂਦਗੀ 'ਚ 'ਆਪ' ਨੇਤਾ ਅਮਾਨਤਉੱਲਾਹ ਖਾਨ ਨੇ ਕਿਹਾ ਕਿ ਤੁਸੀਂ ਬੀਜੇਪੀ ਨੂੰ ਹਟਾਉਣ ਲਈ ਦਿੱਲੀ 'ਚ ਆਪ ਨੂੰ ਵੋਟ ਦਿਓ, ਬਾਅਦ 'ਚ ਕਾਂਗਰਸ ਨੂੰ ਸਮਰਥਨ ਦੇਣਾ ਪਿਆ ਤਾਂ ਦਿਆਂਗੇ। ਹੁਣੇ ਮੇਰੇ ਨਾਲ ਕੋਈ ਬਾਹਰ ਗੱਲ ਕਰ ਰਿਹਾ ਸੀ ਕਿ ਸਾਹਿਬ ਕਾਂਗਰਸ ਨੂੰ ਵੋਟ ਇਸ ਲਈ ਦਿਆਂਗੇ ਕਿਉਂਕਿ ਪ੍ਰਧਾਨ ਮੰਤਰੀ ਵੀ ਉਨ੍ਹਾਂ ਨੂੰ ਹੀ ਬਣਾਇਆ ਜਾਵੇ। ਅਸੀਂ ਇਹ ਕਹਿ ਰਹੇ ਹਾਂ ਕਿ ਜੇਕਰ ਪ੍ਰਧਾਨ ਮੰਤਰੀ ਵੀ ਉਨ੍ਹਾਂ ਨੂੰ ਹੀ ਬਣਾ ਦਿੱਤਾ ਜਾਵੇ ਤਾਂ ਅਸੀਂ ਉਸ ਨੂੰ ਸੁਪੋਰਚ ਕਰਾਂਗੇ। ਉੱਤਰ ਪ੍ਰਦੇਸ਼ ਜਿਵੇਂ ਸਮਾਜਵਾਦੀ ਪਾਰਟੀ ਹਰਾ ਰਹੀ ਹੈ ਉਸੇ ਤਰ੍ਹਾਂ ਇਤੇ ਆਮ ਆਦਮੀ ਪਾਰਟੀ ਹਰਾਏਗੀ।
ਇਕ ਮਹਿਲਾ ਫੌਜੀ ਅਧਿਕਾਰੀ ਨੂੰ ਤੰਗ-ਪ੍ਰੇਸ਼ਾਨ ਨਾ ਕਰੇ ਸਰਕਾਰ : ਸੁਪਰੀਮ ਕੋਰਟ
NEXT STORY