ਨਵੀਂ ਦਿੱਲੀ— ਦਿੱਲੀ ਦੇ ਇੰਦਰਪੁਰੀ ਇਲਾਕੇ 'ਚ ਬਾਈਕ ਸਵਾਰ ਬਦਮਾਸ਼ਾਂ ਨੇ ਇਕ ਔਰਤ ਦੀ ਚੈਨ ਖੋਹ ਲਈ। ਇਸ ਦੌਰਾਨ ਔਰਤ ਡਿੱਗ ਗਈ ਅਤੇ ਬਦਮਾਸ਼ ਫਰਾਰ ਹੋ ਗਏ। ਹਾਲਾਂਕਿ ਔਰਤ ਦੀ ਚੀਕ ਸੁਣ ਕੇ ਮਦਦ ਲਈ 2 ਲੋਕ ਉੱਥੇ ਆਏ। ਇਹ ਪੂਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ। ਵੀਡੀਓ ਫੁਟੇਜ ਅਨੁਸਾਰ, ਸੁੰਨਸਾਨ ਸੜਕ 'ਤੇ ਜਾ ਰਹੀ ਇਕੱਲੀ ਔਰਤ ਨੂੰ ਦੇਖ ਕੇ ਬਾਈਕ ਸਵਾਰ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ ਅਤੇ ਗਲੇ 'ਚੋਂ ਚੈਨ ਖੋਹ ਕੇ ਫਰਾਰ ਹੋ ਗਏ। ਹੱਥੋਪਾਈ 'ਚ ਔਰਤ ਸੜਕ 'ਤੇ ਡਿੱਗ ਗਈ। ਕੁਝ ਦੇਰ ਤੱਕ ਉਸ ਨੇ ਬਦਮਾਸ਼ਾਂ ਦਾ ਸਾਹਮਣਾ ਵੀ ਕੀਤਾ ਪਰ ਅਸਫ਼ਲ ਰਹੀ।
ਵੀਡੀਓ 'ਚ ਸਪੱਸ਼ਟ ਦੇਖਿਆ ਜਾ ਸਕਦਾ ਹੈ ਕਿ ਅਚਾਨਕ ਹੀ 2 ਲੋਕ ਇਕ ਕਾਲੇ ਰੰਗ ਦੀ ਬਾਈਕ 'ਤੇ ਆਏ। ਦੋਵੇਂ ਹੀ ਬਿਨਾਂ ਹੈੱਲਮੇਟ ਦੇ ਸਨ। ਉਨ੍ਹਾਂ 'ਚੋਂ ਇਕ ਨੇ ਉਤਰ ਕੇ ਔਰਤ ਦੇ ਗਲੇ 'ਚੋਂ ਚੈਨ ਖੋਹ ਲਈ। ਇਸ ਦੌਰਾਨ ਔਰਤ ਨੇ ਖੁਦ ਨੂੰ ਬਚਾਉਣ ਲਈ ਅਸਫ਼ਲ ਕੋਸ਼ਿਸ਼ ਵੀ ਕੀਤੀ। ਔਰਤ ਦੇ ਸੜਕ 'ਤੇ ਡਿੱਗਣ ਤੋਂ ਬਾਅਦ ਵੀ ਕੁਝ ਦੇਰ ਤੱਕ ਦੋਹਾਂ 'ਚ ਹੱਥੋਪਾਈ ਹੁੰਦੀ ਰਹੀ ਪਰ ਦੋਸ਼ੀ ਚੈੱਕ ਖੋਹਣ 'ਚ ਕਾਮਯਾਬ ਰਿਹਾ ਅਤੇ ਮੌਕੇ 'ਤੇ ਫਰਾਰ ਹੋ ਗਿਆ।
ਭਾਜਪਾ ਆਗੂ ਰਾਜੇਸ਼ ਚੌਧਰੀ ਦਾ ਕਾਂਗਰਸ 'ਤੇ ਤਿੱਖਾ ਹਮਲਾ
NEXT STORY