ਵਿਦਿਸ਼ਾ— ਮੱਧ ਪ੍ਰਦੇਸ਼ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਨੇ ਵਿਲੱਖਣ ਬੱਚੇ ਨੂੰ ਜਨਮ ਦਿੱਤਾ ਹੈ। ਨਵਜੰਮੇ ਬੱਚੇ ਦੇ ਸਰੀਰ 'ਚ ਅਸਾਧਾਰਣ ਰੂਪ ਨਾਲ 2 ਸਿਰ ਅਤੇ 3 ਹੱਥ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਫਿਲਹਾਲ ਮਾਂ ਅਤੇ ਬੱਚਾ ਦੋਵੇਂ ਸਿਹਤਮੰਦ ਹਨ। ਵਿਦਿਸ਼ਾ ਜ਼ਿਲੇ ਦੇ ਇਕ ਹਸਪਤਾਲ 'ਚ 23 ਸਾਲ ਦੀ ਔਰਤ ਨੇ ਇਸ ਬੱਚੇ ਨੂੰ ਜਨਮ ਦਿੱਤਾ। ਹਸਪਤਾਲ ਦੇ ਸਿਵਲ ਸਰਜਨ ਸੰਜੇ ਖਰੇ ਨੇ ਦੱਸਿਆ ਕਿ ਬਬੀਤਾ ਅਹਿਰਵਾਰ ਨਾਂ ਦੀ ਔਰਤ ਨੇ ਸ਼ਨੀਵਾਰ ਨੂੰ ਇਕ ਅਜਿਹੇ ਬੱਚੇ ਨੂੰ ਜਨਮ ਦਿੱਤਾ ਹੈ, ਜਿਸ ਦੇ 2 ਸਿਰ ਅਤੇ 3 ਹੱਥ ਅਤੇ 4 ਪੰਜੇ ਹਨ। ਇਸ ਬੱਚੇ ਦਾ ਵਜ਼ਨ 3.3 ਕਿਲੋਗ੍ਰਾਮ ਹੈ।
ਓਧਰ ਔਰਤ ਦੇ ਪਤੀ ਜਸਵੰਤ ਅਹਿਰਵਾਰ ਨੇ ਦੱਸਿਆ ਕਿ ਜਨਮ ਦੇ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਹਸਪਤਾਲ ਦੇ ਆਈ. ਸੀ. ਯੂ. 'ਚ ਰੱਖਿਆ ਗਿਆ ਹੈ ਪਰ ਜਦੋਂ ਉਸ ਦੀ ਸਿਹਤ ਵਿਗੜਨ ਲੱਗੀ ਤਾਂ ਉਸ ਨੂੰ ਬਿਹਤਰ ਇਲਾਜ ਲਈ ਭੋਪਾਲ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਜਸਵੰਤ ਨੇ ਦੱਸਿਆ ਕਿ ਪਿਛਲੇ ਸਾਲ ਬਬੀਤਾ ਦਾ ਵਿਆਹ ਹੋਇਆ ਸੀ ਅਤੇ ਇਹ ਉਨ੍ਹਾਂ ਦਾ ਪਹਿਲਾ ਬੱਚਾ ਹੈ। ਜਸਵੰਤ ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਵਿਦਿਸ਼ਾ ਤੋਂ ਕਰੀਬ 60 ਕਿਲੋਮੀਟਰ ਦੂਰ ਸੂਜਾ ਪਿੰਡ ਦਾ ਰਹਿਣ ਵਾਲਾ ਹੈ।
SC ਨੇ ਪਾਈ ਲਾਹਣਤ : ਸਾਹ ਘੁਟ ਕੇ ਮਾਰਨ ਨਾਲੋਂ ਚੰਗਾ ਕਿ ਬਾਰੂਦ ਨਾਲ ਉੱਡਾ ਦਿਓ ਸਭ ਨੂੰ
NEXT STORY