ਸ਼੍ਰੀਨਗਰ— ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਯਾਸੀਨ ਮਲਿਕ ਨੂੰ ਇਕ ਮਹੀਨੇ ਤਕ ਪੁਲਸ ਹਿਰਾਸਤ 'ਚ ਰੱਖੇ ਜਾਣ ਤੋਂ ਬਾਅਦ ਬੁੱਧਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਮਲਿਕ ਨੂੰ ਪਿਛਲੇ ਮਹੀਨੇ ਉਸ ਦੇ ਮੈਸੁਮਾ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਈ ਵਾਰ ਜਾਂਚ ਲਈ ਸ਼ੇਰੇ-ਕਸ਼ਮੀਰ ਮੈਡੀਕਲ ਇੰਸਟੀਚਿਊਟ ਲਿਜਾਇਆ ਗਿਆ ਸੀ। ਪੁਲਸ ਨੇ ਜੇ.ਕੇ.ਐੱਲ.ਐੱਫ. ਦੇ ਨੇਤਾ ਬਸ਼ੀਰ ਅਹਿਮਦ ਕਸ਼ਮੀਰੀ ਨੂੰ ਹਿਰਾਸਤ 'ਚ ਲਿਆ ਹੈ, ਜਦਕਿ ਹੋਰ ਵੱਖਵਾਦੀ ਨੇਤਾ ਸ਼ੌਕਤ ਅਹਿਮਦ ਬਖਸੀ, ਨੂਰ ਮੁਹੰਮਦ ਕਲਵਾਲ ਤੇ ਬਿਲਾਲ ਸਦਿਕੀ ਪਿਛਲੇ ਦਿਨੀਂ 3 ਦਸੰਬਰ ਤੋਂ ਪੁਲਸ ਹਿਰਾਸਤ 'ਚ ਹੈ।
J&K : ਵਿਆਸ ਨੇ ਰਾਜਪਾਲ ਦੇ ਸਲਾਹਕਾਰ ਅਹੁਦੇ ਤੋਂ ਦਿੱਤਾ ਅਸਤੀਫਾ
NEXT STORY