ਧਰਮਸ਼ਾਲਾ—ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਬੀੜ ਬਿਲਿੰਗ ਘਾਟੀ 'ਚ ਪੈਰਾਗਲਾਈਡਰ ਦੇ ਕ੍ਰੈਸ਼ ਹੋਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 1 ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ 2 ਨੌਜਵਾਨਾਂ ਨੇ ਟ੍ਰੇਨਿੰਗ ਦੇ ਲਈ ਉਡਾਣ ਭਰੀ ਸੀ। ਇਸ ਦੌਰਾਨ ਪੈਰਾਗਲਾਈਡਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਨੌਜਵਾਨ ਦੀ ਮੌਤ ਹੋ ਗਈ।
ਦਰਅਸਲ ਐਤਵਾਰ ਨੂੰ ਮੰਡੀ ਦੇ ਨੌਜਵਾਨ ਨੇ ਟੇਂਡਮ ਉਡਾਣ ਭਰੀ। ਇਸ ਦੌਰਾਨ ਹਵਾ 'ਚ ਪੈਰਾਗਲਾਈਡਰ ਦੀ ਬੈਲਟ ਖੁੱਲ੍ਹ ਗਈ ਅਤੇ ਨੌਜਵਾਨ ਹੇਠਾਂ ਡਿੱਗ ਗਿਆ। ਹਾਦਸੇ 'ਚ 24 ਸਾਲਾਂ ਅਕਸ਼ੈ ਕੁਮਾਰ ਦੀ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ 'ਚ ਜੁੱਟ ਗਈ ਹੈ।
ਸ਼੍ਰੀਲੰਕਾ ਦੇ ਪੀ. ਐੱਮ. ਨੇ 'ਨਮਾਮਿ ਗੰਗੇ' ਦੀ ਕੀਤੀ ਪ੍ਰਸ਼ੰਸਾ
NEXT STORY