ਬੈਂਗਲੁਰੂ (ਏਜੰਸੀ)- ਬੈਂਗਲੁਰੂ ਦੇ ਸਾਬਕਾ ਪੁਲਸ ਕਮਿਸ਼ਨਰ ਭਾਸਕਰ ਰਾਓ ਨੇ 8 ਅਕਤੂਬਰ ਨੂੰ ਇੱਥੇ ਵੋਟਰ ਸੂਚੀ ਦੇ ਵਿਸ਼ੇਸ਼ ਤੀਬਰ ਸੋਧ (ਐੱਸਆਈਆਰ) ਦੇ ਵਿਰੋਧ 'ਚ ਹੋਏ ਪ੍ਰਦਰਸ਼ਨ 'ਚ ਸ਼ਾਮਲ ਯੂਟਿਊਬਰ ਧਰੁਵ ਰਾਠੀ ਦੀ ਨਾਗਰਿਕਤਾ, ਇਮੀਗ੍ਰੇਸ਼ਨ ਸਥਿਤੀ ਅਤੇ ਵੀਜ਼ਾ ਸ਼ਰਤਾਂ ਦੀ ਪਾਲਣਾ ਦੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਦਖ਼ਲ ਦੇਣ ਦੀ ਅਪੀਲ ਕਤੀੀ ਹੈ।
ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ 'ਚ ਰਾਓ ਨੇ ਕਿਹਾ ਕਿ ਰਾਠੀ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਜਰਮਨੀ ਦਾ ਨਾਗਰਿਕ ਹੈ, ਨੇ ਅਦਾਕਾਰ-ਵਰਕਰ ਪ੍ਰਕਾਸ਼ ਰਾਜ ਅਤੇ ਹੋਰਾਂ ਨਾਲ ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲਿਆ ਸੀ ਅਤੇ ਐੱਸਆਈਆਰ ਬਾਰੇ ਭਾਰਤ ਦੇ ਚੋਣ ਕਮਿਸ਼ਨ ਦੀ ਆਲੋਚਨਾ ਕੀਤੀ ਸੀ। ਸਾਲ 2023 'ਚ ਕਰਨਾਟਕ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਟਿਕਟ 'ਤੇ ਚਾਮਰਾਜਪੇਟ ਹਲਕੇ ਤੋਂ ਚੋਣ ਲੜਨ ਵਾਲੇ ਰਾਵ ਨੇ 'ਐਕਸ' 'ਤੇ ਇਹ ਪੱਤਰ ਸਾਂਝਾ ਕੀਤਾ। ਰਾਵ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਰਾਵ ਨੇ ਪੱਤਰ 'ਚ ਕਿਹਾ,"ਖਾਸ ਮੁੱਦਾ ਇਹ ਹੈ ਕਿ ਕੀ ਕਿਸੇ ਵਿਸ਼ੇਸ਼ ਵੀਜ਼ਾ, ਇਮੀਗ੍ਰੇਸ਼ਨ ਮਨਜ਼ੂਰੀ ਜਾਂ ਹੋਰ ਦਰਜੇ ਦੇ ਆਧਾਰ 'ਤੇ ਭਾਰਤ 'ਚ ਮੌਜੂਦ ਕੋਈ ਵਿਦੇਸ਼ੀ ਨਾਗਰਿਕ ਭਾਰਤ ਦੀ ਸੰਵਿਧਾਨਕ ਅਤੇ ਕਾਨੂੰਨੀ ਸੰਸਥਾਵਾਂ ਦੇ ਕੰਮਕਾਜ ਨਾਲ ਸੰਬੰਧਤ ਕਿਸੇ ਸੰਗਠਿਤ ਰਾਜਨੀਤਕ ਪ੍ਰਦੇਸ਼ਨ 'ਚ ਹਿੱਸਾ ਲੈਣ, ਉਸ ਨੂੰ ਸੰਬੋਧਨ ਕਰਨ ਜਾਂ ਉਸ ਨਾਲ ਕਿਸੇ ਹੋਰ ਰੂਪ ਨਾਲ ਜੁੜਨ ਦਾ ਕਾਨੂੰਨੀ ਰੂਪ ਨਾਲ ਹੱਕਦਾ ਹੈ।'' ਉਨ੍ਹਾਂ ਨੇ ਮੰਤਰਾਲਾ ਤੋਂ ਰਾਠੀ ਦੀ ਮੌਜੂਦਾ ਨਾਗਰਿਕਤਾ ਅਤੇ ਰਾਸ਼ਟਰੀਅਤਾ, ਭਾਰਤ 'ਚ ਪ੍ਰਵੇਸ਼ ਲਈ ਇਸਤੇਮਾਲ ਕੀਤੇ ਗਏ ਪਾਸਪੋਰਟ, ਦੇਸ਼ 'ਚ ਯਾਤਰਾ ਲਈ ਇਸਤੇਮਾਲ ਕੀਤੇ ਜਾ ਰਹੇ ਵੀਜ਼ਾ ਜਾਂ ਹੋਰ ਮਨਜ਼ੂਰੀ ਦੀ ਸ਼੍ਰੇਣੀ, ਭਾਰਤ ਆਉਣ ਦੇ ਐਲਾਨ ਦਾ ਮਕਸਦ ਅਤੇ ਉਸ ਦੇ ਅਧਿਕਾਰਤ ਠਹਿਰਨ 'ਤੇ ਲਾਗੂ ਸ਼ਰਤਾਂ ਦੀ ਪੁਸ਼ਟੀ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਸਭ ਕੁਝ ਠੱਪ ਨਹੀਂ ਕਰ ਸਕਦੇ...', ਟਰੇਨਾਂ ਰੱਦ ਕਰਨ 'ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਕਿਹਾ
NEXT STORY