ਸੈਨ ਫਰਾਂਸਿਸਕੋ(ਭਾਸ਼ਾ)— ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਫੇਸਬੁੱਕ ਡਾਟਾ ਲੀਕ ਮਾਮਲੇ ਵਿਚ ਕੰਪਨੀ ਦੀਆਂ ਕਮੀਆਂ ਨੂੰ ਸਵੀਕਾਰ ਕਰਦੇ ਹੋਏ ਮੁਆਫੀ ਮੰਗੀ ਹੈ। ਜ਼ੁਕਰਬਰਗ ਨੇ ਇਕ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, 'ਇਹ ਵੱਡਾ ਵਿਸ਼ਵਾਸਘਾਤ ਹੈ। ਇਸ ਲਈ ਮੈਨੂੰ ਅਫਸੋਸ ਹੈ। ਲੋਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣਾ ਸਾਡੀ ਜ਼ਿੰਮੇਦਾਰੀ ਹੈ।'
ਉਨ੍ਹਾਂ ਨੇ ਫੇਸਬੁੱਕ 'ਤੇ ਪੋਸਟ ਵਿਚ ਕਿਹਾ ਕਿ ਸਾਡੇ ਕੋਲੋਂ ਕਈ ਗਲਤੀਆਂ ਹੋਈਆਂ ਹਨ ਪਰ ਉਨ੍ਹਾਂ ਨੂੰ ਠੀਕ ਕਰਨ ਨੂੰ ਲੈ ਕੇ ਕੰਮ ਕੀਤਾ ਜਾ ਰਿਹਾ ਹੈ। ਅੱਗੇ ਮਾਰਕ ਨੇ ਲਿਖਿਆ ਕਿ ਫੇਸਬੁੱਕ ਨੂੰ ਮੈਂ ਸ਼ੁਰੂ ਕੀਤਾ ਸੀ, ਇਸ ਦੇ ਨਾਲ ਹੀ ਜੇਕਰ ਕੁੱਝ ਵੀ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਦਾਰੀ ਮੇਰੀ ਹੀ ਹੈ। ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਇਕ ਵਾਰ ਫਿਰ ਤੁਹਾਡਾ ਸਭ ਦਾ ਵਿਸ਼ਵਾਸ ਜਿੱਤਾਂਗੇ ਅਤੇ ਹੋਰ ਕਈ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਕਈ ਕਦਮ ਚੁੱਕੇ ਜਾਣਗੇ।
ਨਾਲ ਹੀ ਜ਼ੁਕਰਬਰਗ ਨੇ ਇਹ ਵੀ ਕਿਹਾ ਕਿ ਉਹ ਉਨ੍ਹਾਂ ਹਜ਼ਾਰਾਂ ਐਪਲੀਕੇਸ਼ਨਾਂ ਦੀ ਜਾਂਚ ਕਰਨਗੇ, ਜਿਨ੍ਹਾਂ ਦਾ ਇਸਤੇਮਾਲ ਉਸ ਸਮੇਂ ਵੱਡੀ ਗਿਣਤੀ ਵਿਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਫੇਸਬੁੱਕ ਆਪਣੇ ਯੂਜ਼ਰਸ ਨੂੰ ਇਕ ਨਵਾਂ ਟੂਲ ਦੇਵੇਗਾ, ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਡਾਟਾ ਦਾ ਇਸਤੇਮਾਲ ਕਿਵੇਂ ਕੀਤਾ ਜਾ ਰਿਹਾ ਹੈ, ਸਾਂਝਾ ਕੀਤਾ ਜਾ ਰਿਹਾ ਹੈ, ਅਤੇ ਅੱਗੇ ਤੋਂ ਡਿਵੈਲਪਰਾਂ ਦੀਆਂ ਗਲਤ ਧਾਰਨਾਵਾਂ ਨੂੰ ਰੋਕਣ ਲਈ ਡਾਟਾ ਤੱਕ ਉਸ ਦੀ ਪਹੁੰਚ 'ਤੇ ਪਾਬੰਦੀ ਲਗਾ ਦੇਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਅਜਿਹੀ ਵਿਵਸਥਾ ਕੀਤੀ ਜਾਵੇਗੀ ਕਿ ਕਿਸੇ ਵੀ ਤਰ੍ਹਾਂ ਦੀ ਗਲਤ ਵਰਤੋਂ ਰੋਕਣ ਲਈ ਡਿਵੈਲਪਰਾਂ ਦਾ ਡਾਟਾ ਐਕਸੈਸ ਸੀਮਿਤ ਕੀਤਾ ਜਾਏਗਾ।
ਛੇੜਛਾੜ ਮਾਮਲੇ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 11 ਮਹੀਨੇ ਦੀ ਜੇਲ
NEXT STORY