ਨਵੀਂ ਦਿੱਲੀ — ਦਿੱਲੀ ਪੁਲਸ ਦੀ ਸਪੈਸ਼ਲ ਸੈਲ ਅਤੇ ਕਸਟਮ ਵਿਭਾਗ ਦੀ ਟੀਮ ਨੇ ਦਿੱਲੀ ਏਅਰਪੋਰਟ ਤੋਂ 15 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਨਾਲ 5 ਅਫਗਾਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜ੍ਹੇ ਗਏ ਸਾਰੇ ਦੋਸ਼ੀ 14 ਸਤੰਬਰ ਨੂੰ ਕੰਧਾਰ ਤੋਂ ਦਿੱਲੀ ਆਏ ਸਨ ਜਿਥੇ ਦਿੱਲੀ ਏਅਰਪੋਰਟ 'ਤੇ ਇਕ ਸੂਚਨਾ ਦੇ ਆਧਾਰ 'ਤੇ ਕਸਟਮ ਦੀ ਟੀਮ ਨੇ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨਾਲ ਇਕ ਜੁਆਇੰਟ ਆਪਰੇਸ਼ਨ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋ ਨਸ਼ੀਲੇ ਪਦਾਰਥ ਦੇ 370 ਕੈਪਸੂਲ ਬਰਾਮਦ ਹੋਏ ਹਨ।
ਸਾਰੇ ਦੋਸ਼ੀਆਂ ਨੇ ਹੈਰੋਇਨ ਦੇ ਇਹ ਕੈਪਸੂਲ ਨਿਗਲ ਲਏ ਸਨ ਜਿਸ ਨਾਲ ਸੁਰੱਖਿਆ ਜਾਂਚ 'ਚ ਬੱਚ ਜਾਣ ਪਰ ਏਅਰਪੋਰਟ 'ਤੇ ਗ੍ਰਿਫਤਾਰ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿਸ ਤੋਂ ਬਾਅਦ ਲਗਾਤਾਰ 5 ਦਿਨ ਤੋਂ ਡਾਕਟਰ ਇਹ ਕੈਪਸੂਲ ਇਨ੍ਹਾਂ ਦੇ ਸਰੀਰ ਤੋਂ ਕੱਢੇ ਜਾ ਰਹੇ ਹਨ। ਹੈਰੋਇਨ ਦੇ ਕੁਲ 370 ਕੈਪਸੂਲ ਬਰਾਮਦ ਹੋਏ ਹਨ ਜਿਨ੍ਹਾਂ ਦੀ ਕੀਮਤ ਕਰੀਬ 15 ਕਰੋੜ ਰੁਪਏ ਹੈ।
ਜੰਮੂ ਕਸ਼ਮੀਰ 'ਚ ਇੰਨਵੈਸਟਰ ਸਮਿਟ 2020 ਤਕ ਲਈ ਮੁਅੱਤਲ
NEXT STORY