ਸਵੱਛ ਭਾਰਤ ਦਾ ਸੰਕਲਪ ਵਾਲਮੀਕਿ ਭਾਈਚਾਰੇ 'ਤੇ ਨਿਰਭਰ
ਜਲੰਧਰ (ਧਵਨ) - ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਦੇ ਮੈਂਬਰ ਤੇ ਪਾਰਟੀ ਦੇ ਸੀਨੀਅਰ ਉਪ ਪ੍ਰਧਾਨ ਹੰਸਰਾਜ ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਲਮੀਕਿ ਭਾਈਚਾਰੇ ਨੂੰ ਕੇਂਦਰ 'ਚ ਪੂਰੀ ਪ੍ਰਤੀਨਿਧਤਾ ਦੇਣੀ ਚਾਹੀਦੀ ਹੈ। ਅਜੇ ਤਕ ਇਸ ਭਾਈਚਾਰੇ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੇ ਨਜ਼ਰ-ਅੰਦਾਜ਼ ਕੀਤਾ ਹੈ। ਹੰਸਰਾਜ ਹੰਸ ਨੇ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਦੇ ਮੌਕੇ 'ਤੇ ਦਿੱਲੀ ਅਤੇ ਪੰਜਾਬ 'ਚ ਵਾਲਮੀਕਿ ਭਾਈਚਾਰੇ ਨਾਲ ਰਲ ਕੇ ਇਸ ਤਿਉਹਾਰ ਨੂੰ ਮਨਾਇਆ। ਉਨ੍ਹਾਂ ਨੇ ਕਿਹਾ ਕਿ ਭਗਵਾਨ ਵਾਲਮੀਕਿ ਨੇ ਰਾਮਾਇਣ ਦੀ ਰਚਨਾ ਕੀਤੀ ਅਤੇ ਉਸ ਤੋਂ ਹੀ ਹਿੰਦੂਤਵ ਦੀ ਸ਼ੁਰੂਆਤ ਹੋਈ।
ਉਨ੍ਹਾਂ ਕਿਹਾ ਕਿ ਮੋਦੀ ਨੇ ਸਵੱਛ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਲਈ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ 'ਤੇ ਅਭਿਆਨ ਸ਼ੁਰੂ ਕੀਤਾ ਹੈ। ਇਸ ਅਭਿਆਨ ਦੀ ਸਫਲਤਾ ਵਾਲਮੀਕਿ ਭਾਈਚਾਰੇ 'ਤੇ ਨਿਰਭਰ ਕਰੇਗੀ ਇਸ ਲਈ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਭਾਈਚਾਰੇ ਦੇ ਲੋਕਾਂ ਦਾ ਭਰੋਸਾ ਜਿੱਤਣ ਤਾਂ ਕਿ 2019 ਤਕ ਉਨ੍ਹਾਂ ਦੇ ਸਵੱਛ ਭਾਰਤ ਦੇ ਸੰਕਲਪ ਨੂੰ ਵਾਲਮੀਕਿ ਭਾਈਚਾਰੇ ਦੇ ਲੋਕ ਪੂਰਾ ਕਰ ਸਕਣ।
ਹੰਸ ਨੇ ਕਿਹਾ ਕਿ ਵਾਲਮੀਕਿ ਭਾਈਚਾਰਾ ਇਸ ਵੇਲੇ ਸਮਾਜ 'ਚ ਸਭ ਤੋਂ ਜ਼ਿਆਦਾ ਪਛੜਿਆ ਹੋਇਆ ਹੈ। ਭਾਈਚਾਰੇ ਦੇ ਲੋਕ ਸਵੇਰੇ ਹੀ ਆਪਣੇ ਘਰਾਂ 'ਚੋਂ ਸਫਾਈ ਮੁਹਿੰਮ ਲਈ ਨਿਕਲ ਜਾਂਦੇ ਹਨ। ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿਵਾ ਸਕੇ ਹਨ। ਇਸ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਵਾਲਮੀਕਿ ਭਾਈਚਾਰੇ ਦੇ ਬੱਚਿਆਂ ਦੇ ਭਵਿੱਖ ਸੁਰੱਖਿਅਤ ਬਣਾਉਣ ਲਈ ਕਦਮ ਚੁੱਕਣੇ ਚਾਹੀਦੇ ਹਨ।
ਮਾਇਆਵਤੀ ਦਾ ਭ੍ਰਿਸ਼ਟਾਚਾਰ ਸਾਰੀਆਂ ਹੱਦਾਂ ਕਰ ਚੁੱਕਾ ਹੈ ਪਾਰ, ਜੇਲ ਜਾਣਾ ਤੈਅ : ਜੰਡਾਲੀ
NEXT STORY