ਅਨਾਰ ਐਂਟੀਆਕਸੀਡੈਂਟ ਦਾ ਸਭ ਤੋਂ ਵੱਡਾ ਸਰੋਤ ਹੁੰਦਾ ਹੈ। ਅਨਾਰ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਇਸ 'ਚ ਗ੍ਰੀਨ ਟੀ ਅਤੇ ਸੰਤਰਿਆਂ ਦੇ ਮੁਕਾਬਲੇ ਤਿੰਨ ਗੁਣਾਂ ਐਂਟੀਆਕਸੀਡੈਂਟ ਦੀ ਮਾਤਰਾ ਹੁੰਦੀ ਹੈ। ਇਸ ਦੇ ਨਾਲ ਹੀ ਅਨਾਰ ਦੇ ਰਸ 'ਚ ਫਾਲਿਕ ਐਸਿਡ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਈ ਦੀ ਭਰਪੂਰ ਮਾਤਰਾ ਹੁੰਦੀ ਹੈ।
ਵੱਧਦੀ ਉਮਰ ਨੂੰ ਰੋਕੇ- ਜਿਹੜੇ ਲੋਕ ਹਰ ਰੋਜ਼ ਅਨਾਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਦੀ ਚਮੜੀ 'ਤੇ ਵੱਧਦੀ ਉਮਰ ਦਾ ਪ੍ਰਭਾਵ ਘੱਟ ਦਿਖਦਾ ਹੈ। ਅਨਾਰ 'ਚ ਮੌਜੂਦ ਐਂਟੀਆਕਸੀਡੈਂਟ ਉਮਰ ਵੱਧਣ ਦੇ ਨੁਕਸਾਨਾਂ ਨੂੰ ਚਮੜੀ ਨੂੰ ਬਚਾਉਣ 'ਚ ਕਾਫੀ ਮਦਦਗਾਰ ਸਾਬਤ ਹੁੰਦਾ ਹੈ। ਹਰ ਰੋਜ਼ ਅਨਾਰ ਦਾ ਜੂਸ ਜਾਂ ਅਨਾਰ ਦੀ ਵਰਤੋਂ ਜ਼ਰੂਰ ਕਰੋ।
ਝੁਰੜੀਆਂ ਨੂੰ ਘੱਟ ਕਰੇ- ਅਨਾਰ ਪ੍ਰੋਟੀਨ ਦੇ ਉਤਪਾਦ ਨੂੰ ਵਧਾ ਕੇ ਚਿਹਰੇ ਤੋਂ ਝੁਰੜੀਆਂ ਅਤੇ ਬਰੀਕ ਰੇਖਾਵਾਂ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਜਿਸ ਦੇ ਕਾਰਨ ਚਿਹਰੇ 'ਤੇ ਬਰੀਕ ਰੇਖਾਵਾਂ ਅਤੇ ਝੁਰੜੀਆਂ ਦੇਰ ਨਾਲ ਆਉਂਦੀਆਂ ਹਨ ਜਾਂ ਘੱਟ ਹੁੰਦੀ ਹੈ।
ਖੁਸ਼ਕ ਚਮੜੀ- ਅਨਾਰ ਖੁਸ਼ਕ ਚਮੜੀ ਲਈ ਪ੍ਰਭਾਵਕਾਰੀ ਰੂਪ ਨਾਲ ਕੰਮ ਕਰਦਾ ਹੈ।
ਮੁਹਾਸਿਆਂ ਦਾ ਇਲਾਜ- ਜਿਨ੍ਹਾਂ ਲੋਕਾਂ ਨੂੰ ਮੁਹਾਸੇ ਦੀ ਸਮੱਸਿਆ ਹੁੰਦੀ ਹੈ। ਉਨ੍ਹਾਂ ਨੂੰ ਹਰ ਰੋਜ਼ ਅਨਾਰ ਰਸ ਦੀ ਵਰਤੋਂ ਕਰਨਾ ਚਾਹੀਦਾ। ਇਸ ਨਾਲ ਮੁਹਾਸੇ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਅਨਾਰ ਦੇ ਦਾਣਿਆਂ ਨੂੰ ਪੀਹ ਕੇ ਮੁਹਾਸੇ 'ਤੇ ਲਗਾਉਣ ਨਾਲ ਉਹ ਹੌਲੀ ਹੌਲੀ ਘੱਟ ਹੋਣ ਲੱਗਦੇ ਹਨ।
ਧੁੱਪ ਤੋਂ ਬਚਾਓ- ਅਨਾਰ 'ਚ ਮੌਜੂਦ ਤੱਤ ਚਮੜੀ ਨੂੰ ਧੁੱਪ ਤੋਂ ਬਚਾਉਣ ਦਾ ਕੰਮ ਕਰਦਾ ਹੈ। ਧੁੱਪ ਦੇ ਪ੍ਰਭਾਵ ਨਾਲ ਚਮੜੀ 'ਤੇ ਜਿਹੜੇ ਦਾਗ ਧੱਬੇ ਬਣਦੇ ਹਨ। ਉਸ ਨੂੰ ਵੀ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਚਮੜੀ ਕੈਂਸਰ ਨੂੰ ਖਤਰੇ ਨੂੰ ਘੱਟ ਕਰਨ ਦੇ ਨਾਲ ਸਨਬਰਨ ਤੋਂ ਰਾਹਤ ਮਿਲਦੀ ਹੈ।
ਚਮੜੀ ਦੀ ਸੋਜ- ਜੇਕਰ ਚਮੜੀ 'ਚ ਸੋਜ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਤੁਸੀਂ ਅਨਾਰ ਦੀ ਵਰਤੋਂ ਕਰ ਸਕਦੇ ਹੋ।
ਮਾਊਥਵਾਸ਼ ਨਾ ਬਣ ਜਾਵੇ ਤੁਹਾਡੀ ਜਾਨ ਦਾ ਦੁਸ਼ਮਣ
NEXT STORY