ਚੰਡੀਗੜ੍ਹ-ਫੇਸਬੁੱਕ 'ਤੇ ਦੋਸਤੀ ਹੋਣਾ ਆਮ ਗੱਲ ਹੈ ਪਰ ਯੂ. ਕੇ. ਦੀ ਔਰਤ ਵਲੋਂ ਫੇਸਬੁੱਕ ਫਰੈਂਡ ਲਈ ਨਿਭਾਈ ਗਈ ਦੋਸਤੀ ਬਾਰੇ ਸੁਣ ਸਭ ਹੈਰਾਨ ਰਹਿ ਜਾਣਗੇ। ਆਪਣੇ ਮਰੇ ਹੋਏ ਫੇਸਬੁੱਕ ਫਰੈਂਡ ਦੀਆਂ ਯਾਦਾਂ ਨੂੰ ਸੰਭਾਲਣ ਲਈ ਇਹ ਔਰਤ ਯੂ. ਕੇ. ਤੋਂ ਭਾਰਤ ਆ ਗਈ ਹੈ ਅਤੇ ਇੱਥੇ ਆ ਕੇ ਉਸ ਦੀਆਂ ਚੀਜ਼ਾਂ ਦੀ ਭਾਲ ਕਰ ਰਹੀ ਹੈ।
ਯੂ. ਕੇ. ਦੀ ਰਹਿਣ ਵਾਲੀ ਪਾਓਲਾ ਭਾਰਤੀ ਬਰਬੁੱਜੀ ਭਾਰਤ 'ਚ ਮ੍ਰਿਤਕ ਸਿੱਖ ਫੇਸਬੁੱਕ ਫਰੈਂਡ ਹਰਪ੍ਰੀਤ ਸਿੰਘ ਉਰਫ ਹੈਪੀ ਸਿੰਘ ਦੀ ਜੀਵਨੀ ਬਾਰੇ ਪਤਾ ਕਰਨ ਆਈ ਹੈ। ਹਰਪ੍ਰੀਤ ਸਿੰਘ ਨੂੰ ਗੈਰ ਕਾਨੂੰਨੀ ਕੰਮਾਂ, ਅੰਡਰ ਵਰਲਡ ਡੋਨ ਅਤੇ ਕੁਝ ਅੱਤਵਾਦੀ ਗਰੁੱਪਾਂ ਨਾਲ ਜੁੜਿਆ ਹੋਣ ਕਾਰਨ ਜੇਲ 'ਚ ਬੰਦ ਕੀਤਾ ਗਿਆ ਸੀ। ਕੋਲਕਾਤਾ ਜੇਲ 'ਚ ਹੀ ਮਈ ਮਹੀਨੇ 'ਚ ਉਸ ਦੀ ਮੌਤ ਹੋ ਗਈ। ਹੈਪੀ ਸਿੰਘ ਨੇ ਜੇਲ 'ਚ ਹੀ ਆਪਣਾ ਫੇਸਬੁੱਕ ਅਕਾਊਂਟ ਬਣਾਇਆ, ਜਿਸ ਦੌਰਾਨ ਉਹ ਪਾਓਲਾ ਦੇ ਸੰਪਰਕ 'ਚ ਆਇਆ।
ਪਾਓਲਾ ਦਾ ਕਹਿਣਾ ਹੈ ਕਿ ਹੈਪੀ ਬਹੁਤ ਹੀ ਟੈਲੰਟ ਵਾਲਾ ਵਿਅਕਤੀ ਸੀ। ਉਸ ਨੇ ਕਿਹਾ ਕਿ ਉਹ ਇਸ ਮੁੱਦੇ 'ਚ ਨਹੀਂ ਪੈਣਾ ਚਾਹੁੰਦੀ ਕਿ ਹੈਪੀ ਸਿੰਘ ਅਪਰਾਧੀ ਸੀ ਜਾਂ ਨਹੀਂ ਪਰ ਉਹ ਇਕ ਬਹੁਤ ਵਧੀਆ ਇਨਸਾਨ ਸੀ। ਇਸ ਤੋਂ ਇਲਾਵਾ ਉਹ ਇਕ ਕਵੀ ਵੀ ਸੀ। ਉਸ ਨੇ ਜੇਲ 'ਚ ਹੀ ਸਰਕਾਰ, ਪੁਲਸ ਕਰਮਚਾਰੀਆਂ ਨੂੰ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਕਈ ਚਿੱਠੀਆਂ ਵੀ ਲਿਖੀਆਂ ਸਨ। ਪਾਓਲਾ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਲਿਖਣ ਲਈ ਜੇਲ 'ਚ ਹੀ ਕਾਗਜ਼ ਵੀ ਭੇਜਦੀ ਸੀ। ਪਾਓਲਾ ਹੁਣ ਇੰਡੀਆ ਆਉਣ ਤੋਂ ਬਾਅਦ ਉਨ੍ਹਾਂ ਲਿਲੀ ਦੇ ਫੁੱਲਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਉਸ ਨੇ ਤੋਹਫੇ ਦੇ ਤੌਰ 'ਤੇ ਜੇਲ 'ਚ ਹੈਪੀ ਸਿੰਘ ਨੂੰ ਭੇਜੇ ਸਨ।
ਪਾਓਲਾ ਕਹਿੰਦੀ ਹੈ ਕਿ ਇਕ ਕੈਦੀ ਦੇ ਤੌਰ 'ਤੇ ਉਸ ਨੇ ਗ੍ਰੇਜੂਏਸ਼ਨ ਅਤੇ ਐੱਮ. ਬੀ. ਏ. ਦੀ ਡਿਗਰੀ ਵੀ ਮਿਲੀ ਅਤੇ ਹੁਣ ਉਹ ਕਾਨੂੰਨ ਦੀ ਡਿਗਰੀ ਕਰ ਰਿਹਾ ਸੀ। ਇਸ ਦੌਰਾਨ ਇਕ ਦਿਨ ਕੈਦੀਆਂ ਨੂੰ ਯੋਗਾ ਦੀ ਟ੍ਰੇਨਿੰਗ ਦਿੰਦੇ ਹੋਏ ਮਾਰਿਆ ਗਿਆ ਸੀ। ਪਾਓਲਾ ਲੰਡਨ 'ਚ ਸੰਚਾਰ ਸੇਵਾ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਭਾਰਤ 'ਚ ਹੋਣ ਵਾਲੀ ਮਨੁੱਖੀ ਅਧਿਕਾਰੀ ਕਾਰਜ ਕਰਤਾਵਾਂ ਨਾਲ ਜੁੜੀ ਹੋਈ ਹੈ ਅਤੇ ਹੈਪੀ ਸਿੰਘ ਲਈ ਲੜ ਰਹੀ ਹੈ। ਉਸ ਨੇ ਕਿਹਾ ਕਿ ਹੈਪੀ ਸਿੰਘ ਦੇ ਚਿੱਤਰਾਂ ਅਤੇ ਮੂਰਤੀਆਂ ਨੇ ਉਸ ਨੂੰ ਮੰਤਰ-ਮੁਗਧ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਹੈਪੀ ਸਿੰਘ ਇਕ ਅਸਧਾਰਣ ਪ੍ਰਤਿਭਾ ਦਾ ਮਾਲਕ ਸੀ।
ਬਠਿੰਡਾ 'ਚ 'ਨਿਹੰਗ' ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ
NEXT STORY