ਚੇਨਈ- ਦੱਖਣੀ ਭਾਰਤੀ ਫਿਲਮਕਾਰ ਹਰੀ ਗੋਪਾਲਕ੍ਰਿਸ਼ਨ ਨੇ ਇਸ ਗੱਲ ਦੀ ਪੁਸ਼ਟੀ ਤਾਂ ਕਰ ਦਿੱਤੀ ਹੈ ਕਿ ਉਹ ਪੰਜਵੀਂ ਵਾਰ ਸੂਰੀਆ ਦੇ ਨਾਲ ਫਿਲਮ ਬਣਾਉਣ ਜਾ ਰਹੇ ਹਨ, ਪਰ ਅਜੇ ਉਨ੍ਹਾਂ ਨੇ ਇਹ ਤੈਅ ਨਹੀਂ ਕੀਤਾ ਹੈ ਕਿ ਇਹ ਫਿਲਮ ਕਿਹੜੀ ਹੋਵੇਗੀ। ਹਰੀ ਅਜੇ ਇਸ ਗੱਲ ਨੂੰ ਲੈ ਕੇ ਭਰੋਸੇਯੋਗ ਨਹੀਂ ਹਨ ਕਿ ਉਹ ਸੂਰੀਆ ਦੇ ਨਾਲ ਆਪਣੀ ਪੰਜਵੀਂ ਫਿਲਮ 'ਸਿੰਘਮ 3' ਬਣਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਸ ਸਮੇਂ 'ਚ ਮੈਂ ਜੋ ਦੱਸ ਸਕਦਾ ਹਾਂ ਉਹ ਇਹ ਹੈ ਕਿ ਮੇਰੀ ਅਗਲੀ ਫਿਲਮ ਸੂਰੀਆ ਦੇ ਨਾਲ ਹੋਵੇਗੀ। ਪਰ ਇਹ ਨਹੀਂ ਕਹਿ ਸਕਦਾ ਕਿ ਇਹ 'ਸਿੰਘਮ 3' ਹੋਵੇਗੀ। ਅਜੇ ਮੇਰਾ ਪੂਰਾ ਧਿਆਨ ਫਿਲਮ 'ਪੂਜਈ' ਦੇ ਪ੍ਰਦਰਸ਼ਨ 'ਤੇ ਹੈ। ਉਸ ਤੋਂ ਬਾਅਦ ਹੀ ਮੈਂ ਅਗਲੀ ਫਿਲਮ ਦੇ ਬਾਰੇ 'ਚ ਸੋਚ ਪਾਵਾਂਗਾ। ਹਰੀ ਦੀ ਅਗਲੀ ਫਿਲਮ 'ਪੂਜਈ' 22 ਅਕਤਬੂਰ ਨੂੰ ਰਿਲੀਜ਼ ਹੋਵੇਗੀ, ਜਿਸ 'ਚ ਵਿਸ਼ਾਲ ਕ੍ਰਿਸ਼ਨਾ ਰੈੱਡੀ ਅਤੇ ਸ਼ਰੂਤੀ ਹਸਨ ਨੇ ਮੁੱਖ ਭੂਮਿਕਾ ਨਿਭਾਈ ਹੈ।
'ਬਿੱਗ ਬੌਸ' ਦੇ ਘਰ 'ਚ ਕੈਪਟਨ ਦੇ ਆਉਣ ਕਾਰਨ ਵੱਧੀ ਤਕਰਾਰ (ਦੇਖੋ ਤਸਵੀਰਾਂ)
NEXT STORY