ਨਵੀਂ ਦਿੱਲੀ- ਹਾਲ ਹੀ 'ਚ ਖਬਰ ਆਈ ਸੀ ਕਿ ਰਿਤਿਕ ਰੋਸ਼ਨ ਨੇ ਦੁਬਈ 'ਚ ਅਮਰੀਕੀ ਸੈਲੇਬ੍ਰਿਟੀ ਪੈਰਿਸ ਹਿਲਟਨ ਨਾਲ ਪਾਰਟੀ ਕੀਤੀ। ਰਿਤਿਕ ਨੇ ਪੈਰਿਸ ਹਿਲਟਨ ਨਾਲ ਫੋਟੋ ਵੀ ਖਿਚਵਾਈ ਸੀ। ਪੈਰਿਸ ਹਿਲਟਨ ਕੋਲੋਂ ਇਕ ਆਨਲਾਈਨ ਪੋਰਟਲ ਨੇ ਇਹ ਪੁੱਛਿਆ ਸੀ ਕਿ ਕੀ ਉਹ ਕਿਸੇ ਬਾਲੀਵੁੱਡ ਫਿਲਮ 'ਚ ਰਿਤਿਕ ਰੋਸ਼ਨ ਨਾਲ ਕੰਮ ਕਰਨਾ ਚਾਹੇਗੀ?
ਇਸ ਦੇ ਜਵਾਬ 'ਚ ਹਿਲਟਨ ਨੇ ਟਵੀਟ ਕੀਤਾ 'ਹਾਂ ਕਿਉਂ ਨਹੀਂ, ਰਿਤਿਕ ਬਹੁਤ ਹੌਟ (ਆਕਰਸ਼ਕ) ਹਨ।' ਹਿਲਟਨ ਨੇ ਟਵਿਟਰ 'ਤੇ ਇਕ ਤਸਵੀਰ ਕਰਕੇ ਪੋਸਟ ਕੀਤਾ ਸੀ ਕਿ ਰਿਤਿਕ ਨਾਲ ਸਮਾਂ ਬਤੀਤ ਕਰਕੇ ਚੰਗਾ ਲੱਗਾ। ਇਸ ਦੌਰਾਨ ਹੋਰ ਮਹਿਮਾਨਾਂ 'ਚ ਹਿਲਟਨ ਦੀ ਭੈਣ ਨਿਕੀ, ਸੁਪਰਮਾਡਲ ਅਲੇਸਾਂਦਰ ਅੰਬਰੋਸੀਓ, ਇਰੀਨਾ ਸ਼ਾਇਕ, ਕਾਰਲਾ ਡਿਬੇਲੋ ਤੇ ਰਿਐਲਿਟੀ ਸਟਾਰ ਖਲੋਈ ਕਾਰਦਰਸ਼ੀਆਂ ਵੀ ਮੌਜੂਦ ਸਨ।
ਹਾਰਡੀ ਸੰਧੂ ਦੇ ਜੋਕਰ ਗਾਣੇ ਨੇ ਪਾਈਆਂ ਧੁੰਮਾਂ (ਵੀਡੀਓ)
NEXT STORY