ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਤੇ ਅਜੇ ਦੇਵਗਨ ਵਿਚਾਲੇ ਚੱਲ ਰਹੀ ਕੋਲਡ ਵਾਰ ਆਖਿਰਕਾਰ ਖਤਮ ਹੋ ਗਈ ਹੈ। ਸ਼ਾਹਰੁਖ ਦੀ ਫਿਲਮ ਹੈਪੀ ਨਿਊ ਈਅਰ 'ਚ ਅਜੇ ਦੀ ਆਉਣ ਵਾਲੀ ਫਿਲਮ ਐਕਸ਼ਨ ਜੈਕਸਨ ਦਾ ਟਰੇਲਰ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਬਾਲੀਵੁੱਡ ਦੇ ਦੋ ਸੁਪਰਸਟਾਰਾਂ ਵਿਚਾਲੇ ਚੱਲੀ ਆ ਰਹੀ ਲੜਾਈ ਖਤਮ ਹੋ ਚੁੱਕੀ ਹੈ।
ਅਸਲ 'ਚ ਸ਼ਾਹਰੁਖ ਤੇ ਅਜੇ ਦੇਵਗਨ ਵਿਚਾਲੇ ਇਹ ਕੋਲਡ ਵਾਰ ਉਦੋਂ ਸ਼ੁਰੂ ਹੋਈ ਜਦੋਂ ਉਨ੍ਹਾਂ ਦੋਵਾਂ ਦੀ ਫਿਲਮ ਇਕੋ ਦਿਨ ਰਿਲੀਜ਼ ਹੋਈ। ਸ਼ਾਹਰੁਖ ਦੀ ਜਬ ਤਕ ਹੈ ਜਾਨ ਤੇ ਅਜੇ ਦੇਵਗਨ ਦੀ ਸਨ ਆਫ ਸਰਦਾਰ ਇਕੋ ਵੇਲੇ ਪਿਛਲੀ ਦੀਵਾਲੀ ਨੂੰ ਰਿਲੀਜ਼ ਹੋਈਆਂ ਸਨ। ਉਦੋਂ ਤੋਂ ਹੀ ਇਨ੍ਹਾਂ ਵਿਚਾਲੇ ਇਹ ਕੋਲਡ ਵਾਰ ਵੀ ਸ਼ੁਰੂ ਹੋ ਗਈ ਸੀ ਪਰ ਹੁਣ ਸ਼ਾਹਰੁਖ ਖਾਨ ਦੀ ਫਿਲਮ 'ਚ ਅਜੇ ਦੇਵਗਨ ਦੀ ਅਗਾਮੀ ਫਿਲਮ ਐਕਸ਼ਨ ਜੈਕਸਨ ਦੇ ਟਰੇਲਰ ਰਿਲੀਜ਼ ਨਾਲ ਇਹ ਲੜਾਈ ਖਤਮ ਹੋ ਚੁੱਕੀ ਹੈ। ਐਕਸ਼ਨ ਜੈਕਸਨ ਦਾ ਡਾਇਰੈਕਸ਼ਨ ਪ੍ਰਭੂਦੇਵਾ ਕਰ ਰਹੇ ਹਨ। ਪ੍ਰਭੂਦੇਵਾ ਨੇ ਕਿਹਾ ਕਿ ਉਹ ਆਪਣੀ ਫਿਲਮ ਨੂੰ ਇੰਨਾ ਵੱਡਾ ਪਲੇਟਫਾਰਮ ਮਿਲਣ ਕਾਰਨ ਕਾਫੀ ਖੁਸ਼ ਹਨ। ਪ੍ਰਭੂਦੇਵਾ ਨੇ ਫਰਾਹ ਖਾਨ ਦੀ ਫਿਲਮ ਹੈਪੀ ਨਿਊ ਈਅਰ ਵਿਚ ਵੀ ਇਕ ਛੋਟਾ ਜਿਹਾ ਕਿਰਦਾਰ ਨਿਭਾਇਆ ਹੈ।
ਵਿਰਾਟ ਦੀ ਐਕਸ ਗਰਲਫ੍ਰੈਂਡ ਨਾਲ ਡੇਟ ਕਰ ਰਹੇ ਹਨ ਸਿਧਾਰਥ! (ਦੇਖੋ ਤਸਵੀਰਾਂ)
NEXT STORY