ਰੋਮ-(ਟੇਕ ਚੰਦ ਜਗਤਪੁਰ)-ਸਮਾਜ ਦੇ ਹਰ ਪਹਿਲੂ ਤੋਂ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋਂ ਕਾਜਾਮਾਜੂਰੇ (ਕਰੇਮੋਨਾ) ਵਿਖੇ 9 ਨਵੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਤੋਂ ਸ਼ਾਮ 7 ਵਜੇ ਤੱਕ ਆਯੋਜਿਤ ਹੋ ਰਹੇ ਵਿਸ਼ਾਲ ਸੱਭਿਆਚਾਰਕ ਮੇਲੇ 'ਚ ਨਾਮਵਰ ਗਾਇਕ ਪਾਲੀ ਦੇਤਵਾਲੀਆ, ਬੀਬਾ ਸਿਮਰਨ ਸਿੰਮੀ, ਹਰਪ੍ਰੀਤ ਮਾਂਗਟ, ਪਵਿੱਤਰ ਥਿਆੜਾ, ਕੁਲਵਿੰਦਰ ਸੁੰਨੜ, ਹੈਪੀ ਲੈਰਾ ਤੇ ਸੈਮ ਸੰਨੀ ਆਪਣੇ ਫਨ ਦਾ ਮੁਜ਼ਹਰਾ ਕਰਨਗੇ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਟਰੱਸਟ ਦੇ ਪ੍ਰੈੱਸ ਸਕੱਤਰ ਹਰਦੀਪ ਸਿੰਘ ਕੰਗ ਅਤੇ ਉੱਘੇ ਪੱਤਰਕਾਰ, ਗੀਤਕਾਰ ਰਣਜੀਤ ਸਿੰਘ ਗਰੇਵਾਲ ਨੇ ਖਾਸ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਿਥੇ ਇਹ ਮੇਲਾ ਪੰਜਾਬੀ ਵਿਰਸੇ, ਵਿਰਾਸਤ, ਪੰਜਾਬੀ ਮਾਂ-ਬੋਲੀ ਨੂੰ ਪ੍ਰਫੁੱਲਿਤ ਕਰਨ 'ਚ ਅਹਿਮ ਯੋਗਦਾਨ ਪਾਵੇਗਾ, ਉਥੇ ਹੀ ਸੱਭਿਆਚਾਰਕ ਖੇਤਰ 'ਚ ਨਵੀਆਂ ਪੈੜ੍ਹਾਂ ਪਾਉਂਦਾ ਹੋਇਆ ਯਾਦਗਾਰੀ ਹੋ ਨਿਬੜੇਗਾ। ਇਸ ਮੇਲੇ 'ਚ ਗਾਇਕ ਕੁਲਵਿੰਦਰ ਸੁੰਨੜ ਅਤੇ ਯੂਰਪ ਦੇ ਉੱਘੇ ਖੇਡ ਕੁਮੈਂਟਰ ਨਰਿੰਦਰ ਸਿੰਘ ਤਾਜਪੁਰੀ ਮੰਚ ਦਾ ਸੰਚਾਲਨ ਕਰਨਗੇ। ਇਸ ਮੇਲੇ 'ਚ ਵੱਖ-ਵੱਖ ਖੇਤਰ 'ਚ ਨਾਮਣਾ ਖੱਟਣ ਵਾਲੀਆਂ ਸਖਸ਼ੀਅਤਾਂ ਦਾ ਖਾਸ ਸਨਮਾਨ ਵੀ ਕੀਤਾ ਜਾਵੇਗਾ। ਉਨ੍ਹਾਂ ਨੇ ਸਮੂਹ ਪੰਜਾਬੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਮੇਲੇ 'ਚ ਵੱਧ-ਚੜ੍ਹ ਕੇ ਹਿੱਸਾ ਲੈਣ।
ਫੌਦੀ ਇਟਲੀ ਵਿਖੇ ਸਜਾਏ ਸਲਾਨਾ ਨਗਰ ਕੀਰਤਨ 'ਤੇ ਸੰਗਤਾਂ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ
NEXT STORY