ਅਦਾਲਤ ਦਾ ਫੈਸਲਾ ਸੁਣਨ ਤੋਂ ਬਾਅਦ ਜਿਥੇ ਪ੍ਰੇਮੀ ਜੋੜਾ ਅਤੇ ਕੁਨਾਲ ਪਾਸੀ ਦੇ ਘਰ ਵਾਲੇ ਖੁਸ਼ੀ ਵਿਚ ਫੁੱਲੇ ਨਹੀਂ ਸਮਾ ਰਹੇ ਸਨ, ਉਥੇ ਇਸ ਫੈਸਲੇ ਤੋਂ ਬਾਅਦ ਜੋਤੀ ਨੂਰਾਂ ਦੇ ਪਿਤਾ ਗੁਲਸ਼ਨ ਮੀਰ ਦੇ ਮੂੰਹ ਦੀਆਂ ਹਵਾਈਆਂ ਉਡ ਗਈਆਂ। ਅਦਾਲਤ ਵਿਚ ਹੀ ਗੁਲਸ਼ਨ ਮੀਰ ਜੋ ਵੱਡੇ-ਵੱਡੇ ਦਾਅਵੇ ਕਰ ਰਿਹਾ ਸੀ ਕਿ ਉਹ ਚਾਟ ਦੀ ਦੁਕਾਨ ਲਗਾਉਣ ਵਾਲੇ ਕੁਨਾਲ ਪਾਸੀ ਨੂੰ ਕਿਸੇ ਵੀ ਸੂਰਤ ਵਿਚ ਆਪਣਾ ਜਵਾਈ ਸਵੀਕਾਰ ਨਹੀਂ ਕਰੇਗਾ, ਨੇ ਅੱਜ ਇਸ ਫੈਸਲੇ ਤੋਂ ਬਾਅਦ ਆਪਣੇ ਜਵਾਈ ਕੁਨਾਲ ਪਾਸੀ ਅਤੇ ਜੋਤੀ ਨੂਰਾਂ ਨੂੰ ਅਦਾਲਤ ਵਿਚ ਇਹ ਆਫਰ ਦੇ ਦਿੱਤੀ ਕਿ ਉਹ ਕੁਨਾਲ ਪਾਸੀ ਅਤੇ ਜੋਤੀ ਨੂਰਾਂ ਨੂੰ ਪਤਨੀ-ਪਤਨੀ ਵਜੋਂ ਸਵੀਕਾਰ ਕਰਦੇ ਹਨ ਅਤੇ ਉਨ੍ਹਾਂ ਦੋਵਾਂ ਨੂੰ ਇਥੇ ਜਲੰਧਰ ਵਿਚ ਵੱਖਰੀ ਕੋਠੀ ਦੇਣਗੇ ਪਰ ਜੋਤੀ ਨੂਰਾਂ ਅਤੇ ਕੁਨਾਲ ਪਾਸੀ ਨੇ ਉਨ੍ਹਾਂ ਦੀ ਇਸ ਆਫਰ ਨੂੰ ਠੁਕਰਾਉਂਦੇ ਹੋਏ ਇਹ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਸੂਰਤ ਵਿਚ ਉਨ੍ਹਾਂ ਦੇ ਨਾਲ ਕਦੇ ਵੀ ਨਹੀਂ ਜਾਣਗੇ।
ਮੋਦੀ ਸਾਹਿਬ! ਨਾਰਾਜ਼ ਨਾ ਹੋਣ ਜਾਣ, ਬਾਦਲ ਅੰਦਰੋਂ ਡਰਿਆ ਹੋਇਆ
NEXT STORY