ਨਵੀਂ ਦਿੱਲੀ- ਜੋ ਨੰਬਰ ਫੋਨ 'ਚ ਸੇਵ ਨਹੀਂ ਹੈ ਉਸ ਨੂੰ ਦਿਖਾਉਣ ਵਾਲੇ ਐਪ ਟਰੂਕਾਲਰ ਕੰਪਨੀ ਨੇ ਨਵਾਂ ਐਪ ਟਰੂਡਾਇਲਰ ਪੇਸ਼ ਕੀਤਾ ਹੈ। ਟਰੂਡਾਇਲਰ ਐਪ ਨਾਲ ਤੁਸੀਂ ਕਿਸੀ ਵੀ ਨੰਬਰ 'ਤੇ ਕਾਲ ਕਰਨ ਤੋਂ ਪਹਿਲਾਂ ਉਸ ਨਬੰਰ ਦੇ ਆਨਰ ਦੇ ਬਾਰੇ 'ਚ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹ ਤੁਹਾਡੇ ਡਾਇਲਰ ਨੂੰ ਦੁਨੀਆ ਦੇ ਫੋਨ ਬੁੱਕ ਨਾਲ ਜੋੜਦਾ ਹੈ।
ਕੰਪਨੀ ਨੇ ਦੱਸਿਆ ਕਿ ਟਰੂਡਾਇਲਰ ਲੱਗਭਗ ਗੂਗਲ ਦੇ ਡਾਇਲਯਰ ਐਪ ਵਰਗਾ ਹੈ। ਟਰੂਡਾਇਲਰ 'ਤੇ ਤੁਸੀਂ ਜਿਵੇਂ ਹੀ ਕੋਈ ਨੰਬਰ ਟਾਈਪ ਕਰਨਾ ਸ਼ੁਰੂ ਕਰੋਗੇ ਇਹ ਤੁਹਾਡੀ ਸੰਪਰਕ ਸੂਚੀ ਦੇ ਨਾਲ-ਨਾਲ ਆਪਣਾ ਡਾਟਾਬੇਸ ਚੈਕ ਕਰਕੇ ਨਤੀਜੇ ਦਿਖਾਉਣ ਲੱਗੇਗਾ। ਇਸ ਦੀ ਪਹੁੰਚ 1 ਅਰਬ ਤੋਂ ਵੱਧ ਨੰਬਰ ਵਾਲੇ ਡਾਟਾਬੇਸ ਤੱਕ ਹੈ। ਇਸ 'ਚ ਕੰਨਟੈਂਟ 'ਤੇ ਖਬੇ ਪਾਸੇ ਸਵਾਈਪ ਕਰਕੇ ਸਾਰੀ ਜਾਣਕਾਰੀ ਪਾ ਸਕਦੇ ਹੋ। ਸਜੇ ਪਾਸੇ ਸਵਾਈਪ ਕਰਨ 'ਤੇ ਉਸ ਕਾਨਟੈਕਟ ਲਈ ਮੈਸੇਜ ਕਰਨ ਦਾ ਬਾਕਸ ਖੁੱਲ੍ਹ ਜਾਵੇਗਾ। ਇਸ ਐਪ ਨੂੰ ਐਂਡਰਾਇਡ ਲਈ ਗੂਗਲ ਪਲੇ ਤੋਂ ਫ੍ਰੀ ਡਾਊਨਲੋਡ ਕੀਤਾ ਜਾ ਸਕਦਾ ਹੈ।
ਸਹੁਰੇ ਪਰਿਵਾਰ ਤੋਂ ਤੰਗ ਗਰਭਵਤੀ ਵਿਆਹੁਤਾ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY