ਨਵੀਂ ਦਿੱਲੀ-ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਨਰਿੰਦਰ ਮੋਦੀ ਆਪਣੇ ਸੰਸਦੀ ਖੇਤਰ ਵਾਰਾਣਸੀ ਜਾ ਰਹੇ ਹਨ। ਉਹ ਇਥੇ 25 ਘੰਟੇ ਰਹਿਣਗੇ ਅਤੇ ਇਸ ਸਮੇਂ ਦੌਰਾਨ ਉਹ ਇਕ ਤੋਂ ਬਾਅਦ ਇਕ ਕੁੱਲ 10 ਪ੍ਰੋਗਰਾਮਾਂ 'ਚ ਸ਼ਾਮਲ ਹੋਣਗੇ। ਕਈ ਉਦਘਾਟਨ ਕਰਨ ਭਾਜਪਾ ਦੇ ਹਜ਼ਾਰਾਂ ਨੌਜਵਾਨ ਵਰਕਰਾਂ ਨਾਲ ਮਿਲਣਗੇ ਅਤੇ ਆਪਣੇ ਪਿੰਡ ਵੀ ਜਾਣਗੇ ਜਿਸ ਨੂੰ ਉਨ੍ਹਾਂ ਨੇ ਇਕ ਆਦਰਸ਼ ਪਿੰਡ ਬਣਾਉਣ ਦਾ ਟੀਚਾ ਮਿੱਥਿਆ ਹੈ।
ਨਰਿੰਦਰ ਮੋਦੀ ਦੀ ਵਾਰਾਣਸੀ ਯਾਤਰਾ ਉਨ੍ਹਾਂ ਦੇ ਦੌਰੇ ਦਾ ਸਭ ਤੋਂ ਮੁੱਖ ਪੜਾਅ ਹੈ। ਜੈਪੁਰ ਪਿੰਡ ਉਹ ਪਿੰਡ ਹੈ ਜਿਸ ਨੂੰ ਮੋਦੀ ਆਦਰਸ਼ ਪਿੰਡ ਬਣਾਉਣ ਲਈ ਗੋਦ ਲੈਣ ਵਾਲੇ ਹਨ। ਮੋਦੀ ਦੇ ਸੁਆਗਤ ਲਈ ਲੋਕ ਅੱਖਾਂ ਅੱਡ ਕੇ ਖੜੇ ਹਨ। ਉਨ੍ਹਾਂ ਦੇ ਸੁਆਗਤ ਲਈ ਪਿੰਡ ਦੀਆਂ ਕੁੜੀਆਂ ਇਕ ਵੈਲਕਮ ਗੀਤ ਗਾਉਣਗੀਆਂ। ਇਥੋਂ ਦੇ ਲੋਕਾਂ ਨੂੰ ਉਮੀਦ ਹੈ ਮੋਦੀ ਦੇ ਗੋਦ ਲੈਣ ਤੋਂ ਬਾਅਦ ਪਿੰਡ ਦੇ ਦਿਨ ਬਦਲ ਜਾਣਗੇ ਅਤੇ ਭਾਰਤ ਦੇ ਨਕਸ਼ੇ 'ਚ ਇਹ ਪਿੰਡ ਆਪਣੀ ਵੱਖਰੀ ਪਛਾਣ ਬਣਾਏਗਾ। ਮੋਦੀ ਦੇ ਕਾਸ਼ੀ ਦੌਰੇ ਲਈ ਖਾਸ ਤਿਆਰੀਆਂ ਕੀਤੀਆਂ ਗਈਆਂ ਹਨ। ਇਸ 'ਚ ਮੁੱਖ ਮੋਦੀ ਦੇ ਖਾਣੇ ਦਾ ਮੈਨਿਊ।
ਔਰਤਾਂ ਲਈ ਵਿਸ਼ੇਸ਼ ਟਾਇਲਟ ਬਣਾਏ ਜਾਣ : ਅਮਿਤਾਭ ਬੱਚਨ
NEXT STORY