ਮੁੰਬਈ- ਬਾਲੀਵੁੱਡ ਅਭਿਨੇਤਾ ਅਲੀ ਫਜਲ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ 'ਫਾਸਟ ਐਂਡ ਫਿਊਰੀਅਸ-7' ਲਈ ਰੋਮਾਂਚਿਤ ਹਨ। ਸਾਲ 2013 'ਚ ਪ੍ਰਦਰਸ਼ਿਤ ਫਿਲਮ 'ਫੁਕਰੇ' ਤੋਂ ਸੁਰਖੀਆਂ 'ਚ ਆਏ ਅਲੀ ਫਜਲ ਹਾਲੀਵੁੱਡ ਦੀ ਸੁਪਰਹਿੱਟ ਫਿਲਮ 'ਫਾਸਟ ਐਂਡ ਫਿਊਰੀਅਸ-7' ਜ਼ਰੀਏ ਹਾਲੀਵੁੱਡ 'ਚ ਕਦਮ ਰੱਖ ਰਹੇ ਹਨ। ਅਲੀ ਇਸ ਫਿਲਮ 'ਚ ਇਕ ਅਰਬਪਤੀ ਦਾ ਕਿਰਦਾਰ ਨਿਭਾ ਰਹੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟ੍ਰੇਲਰ ਲਾਂਚ ਹੋਇਆ। ਅਲੀ ਫਜਲ ਦਾ ਕਹਿਣਾ ਹੈ ਕਿ ਮੇਰੇ ਮਾਤਾ-ਪਿਤਾ ਅਤੇ ਦੋਸਤ ਮੇਰੇ ਤੋਂ ਜ਼ਿਆਦਾ ਉਤਸ਼ਾਹਿਤ ਹਨ। ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਇੰਨੇ ਵੱਡੇ ਇੰਟਰਨੈਸ਼ਨਲ ਐਕਟਰਸ ਦੇ ਨਾਲ ਕੰੰਮ ਕਰ ਪਵਾਂਗਾ। ਮੈਨੂੰ ਯਕੀਨ ਹੈ ਕਿ ਮੇਰੀ ਬਾਕੀ ਫਿਲਮਾਂ ਦੀ ਤਰ੍ਹਾਂ ਇਸ ਫਿਲਮ 'ਚ ਵੀ ਮੈਂ ਆਪਣੇ ਪ੍ਰਸ਼ੰਸਕਾਂ ਨੂੰ ਨਾਰਾਜ਼ ਨਹੀਂ ਕਰਾਂਗਾ। ਜ਼ਿਕਰਯੋਗ ਹੈ ਕਿ ਜੇਮਸ ਵਾਨ ਦੇ ਨਿਰਦੇਸ਼ਨ 'ਚ ਬਣ ਰਹੀ ਫਿਲਮ 'ਫਾਸਟ ਐਂਡ ਫਿਊਰੀਅਸ-7' 'ਚ ਵਿਨ ਡੀਜਲ, ਪਾਲ ਵਾਕਰ ਦੀ ਮੁੱਖ ਭੂਮਿਕਾ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਆਮਿਰ-ਐਸ਼ਵਰਿਯਾ ਦਿਸਣਗੇ ਇਕੱਠੇ!
NEXT STORY