ਚੰਡੀਗੜ੍ਹ : 19 ਦਸੰਬਰ 2013 ਨੂੰ ਵਾਪਰੇ ਸਮੂਹਿਕ ਬਲਤਾਕਾਰ ਕਾਂਡ ਵਿਚ ਪੰਜੇ ਦੋਸ਼ੀਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਚੰਡੀਗੜ੍ਹ ਦੇ ਬਹੁਚਰਚਿਤ ਖੁੱਡਾ ਲਾਹੌਰ ਬਲਾਤਕਾਰ ਕਾਂਡ ਦੇ ਦੋਸ਼ੀ ਪੰਜੇ ਪੁਲਸ ਵਾਲਿਆਂ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਮਾਮਲਾ 19 ਦਸੰਬਰ 2013 ਨੂੰ ਸਾਹਮਣੇ ਆਇਆ ਸੀ। ਬਲਾਤਕਾਰ ਕਾਂਡ ਵਿਚ ਪੁਲਸ ਦੇ ਪੰਜ ਕਾਂਸਟੇਬਲਾਂ ਦਾ ਨਾਂ ਆਉਣ ਕਾਰਨ ਪੁਲਸ ਦੀ ਕਾਫੀ ਕਿਰਕਿਰੀ ਹੋਈ ਸੀ। ਮਾਮਲੇ 'ਚ ਕਾਂਸਟੇਬਲ ਅਕਸ਼ੇ, ਅਨਿਲ, ਸੁਨੀਲ, ਜਗਤਾਰ ਅਤੇ ਹਿੰਮਤ ਨੂੰ ਦੋਸ਼ੀ ਬਣਾਇਆ ਗਿਆ ਸੀ। ਇਨ੍ਹਾਂ 'ਤੇ ਖੁੱਡਾ ਲਾਹੌਰਾ ਵਾਸੀ ਦਸਵੀਂ ਕਲਾਸ ਦੀ ਵਿਦਿਆਰਥਣ ਨੇ 19 ਦਸੰਬਰ 2013 ਨੂੰ ਚੰਡੀਗੜ੍ਹ ਪੁਲਸ ਦੇ ਪੀ.ਸੀ.ਆਰ. ਅਤੇ ਕ੍ਰਾਈਮ ਬ੍ਰਾਂਚ 'ਚ ਤੈਨਾਤ ਪੰਜ ਕਾਂਸਟੇਬਲਾਂ 'ਤੇ ਬਲਾਤਕਾਰ ਅਤੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ।
ਪੀੜਤਾ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਪੰਜ ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਸੀ। ਪੁਲਸ ਵਿਭਾਗ ਨੇ ਪੰਜੇ ਕਾਂਸਟੇਬਲਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਖੁੱਡਾ ਲਾਹੌਰ 'ਚ ਪੁਲਸ ਕਰਮਚਾਰੀਆਂ ਵਲੋਂ ਕੀਤੇ ਗਏ ਸਮੂਹਿਕ ਬਲਾਤਕਾਰ ਦੀ ਪੀੜਤਾ ਆਪਣੇ ਦਿਤੇ ਹੋਏ ਬਿਆਨਾਂ ਤੋਂ ਮੁਕਰ ਗਈ ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਇਆ। ਪੀੜਤਾ ਨੂੰ ਗਵਾਈ ਦੇਣ ਲਈ ਬੁਲਾਇਆ ਗਿਆ ਸੀ। ਜ਼ਿਲਾ ਅਦਾਲਤ 'ਚ ਪੀੜਤਾ ਨੇ ਕਿਹਾ ਕਿ ਉਹ ਸਿਰਫ ਦੋਸ਼ੀ ਅਕਸ਼ੇ ਨੂੰ ਹੀ ਜਾਣਦੀ ਹੈ ਬਾਕੀ ਦੋਸ਼ੀਆਂ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਇਨ੍ਹਾਂ ਦੋਸ਼ੀਆਂ ਨੂੰ ਉਸ ਨੇ ਪਹਿਲਾਂ ਕਦੇ ਨਹੀਂ ਦੇਖਿਆ ਹੈ। ਪੀੜਤਾ ਦੇ ਬਿਆਨਾਂ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਪੰਜੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ।
ਖੁਡਾ ਲਾਹੌਰ ਬਲਾਤਕਾਰ ਮਾਮਲੇ ਦੇ ਸਾਰੇ ਦੋਸ਼ੀ ਬਰੀ
NEXT STORY