ਇਸਲਾਮਾਬਾਦ- ਮੁੱਤਾਹਿਦਾ ਕੌਮੀ ਮੂਵਮੈਂਟ ਦੇ ਮੁਖੀ ਅਲਤਾਫ ਹੁਸੈਨ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੇਸ਼ 'ਚ ਸੁੰਨੀ ਵੱਖਵਾਦੀ ਸਮੂਹ ਇਸਲਾਮਿਕ ਸਟੇਟ (ਆਈ. ਐਸ.) ਦੇ ਅੱਤਵਾਦੀਆਂ ਦੀ ਮੌਜੂਦਗੀ ਤੋਂ ਮਨ੍ਹਾਂ ਕਰਨ ਦੀ ਬਜਾਏ ਉਸ ਦੇ ਖਤਰੇ ਨਾਲ ਨਜਿੱਠਣ ਦਾ ਉਪਾਅ ਕਰਨ।
ਸੂਤਰਾਂ ਮੁਤਾਬਕ ਹੁਸੈਨ ਨੇ ਆਪਣੇ ਬਿਆਨ 'ਚ ਦੱਸਿਆ ਕਿ ਆਈ. ਐਸ. ਤਾਲਿਬਾਨ ਤੋਂ ਵੱਡਾ ਖਤਰਾ ਹੈ, ਜੋ ਕਿ ਪਾਕਿਸਤਾਨ 'ਚ ਦਾਖਲ ਹੋ ਚੁੱਕਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਈ. ਐਸ. ਦੀ ਮੌਜੂਦਗੀ ਦੇ ਸਬੂਤ ਮਿਲਣਾ ਅਚਾਨਕ ਤੇਜ਼ ਹੋ ਗਿਆ ਹੈ।
ਸਿਰ ਕਲਮ ਵਾਲੀ ਵੀਡੀਓ 'ਚ ਦਿਸਣ ਵਾਲਾ ਦੂਸਰਾ ਵਿਅਕਤੀ ਹੋ ਸਕਦਾ ਹੈ ਫਰਾਂਸੀਸੀ
NEXT STORY