ਜਲੰਧਰ- ਪੰਜਾਬੀ ਫਿਲਮ 'ਹੈਪੀ ਗੋ ਲੱਕੀ' ਅੱਜ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਜੀ. ਐੱਸ. ਛਾਬੜਾ ਨੇ ਕੀਤਾ ਹੈ। ਇਸ ਫਿਲਮ ਨੂੰ ਹਾਲ ਹੀ 'ਚ ਰਿਲੀਜ਼ ਪੰਜਾਬੀ ਫਿਲਮ ਚਾਰ ਸਾਹਿਬਜ਼ਾਦੇ ਦੇ ਨਿਰਦੇਸ਼ਕ ਹੈਰੀ ਬਵੇਜਾ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ ਹੈਪੀ, ਗੋਲਡੀ ਤੇ ਲੱਕੀ ਤਿੰਨ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਕਹਾਣੀ ਹੈ, ਜਿਨ੍ਹਾਂ ਦੇ ਕਿਰਦਾਰ ਅਮਰਿੰਦਰ ਗਿੱਲ, ਹਰੀਸ਼ ਵਰਮਾ ਤੇ ਸੁਮਿਤ ਸੰਧੂ ਨਿਭਾਅ ਰਹੇ ਹਨ। ਫਿਲਮ 'ਚ ਤਿੰਨ ਅਭਿਨੇਤਰੀਆਂ ਇਸ਼ਾ ਰਿੱਖੀ, ਸ਼ਰੂਤੀ ਸੋਢੀ ਤੇ ਦਕਸ਼ਿਤਾ ਨੇ ਕੰਮ ਕੀਤਾ ਹੈ। ਇਹ ਫਿਲਮ ਕਾਮੇਡੀ ਡਰਾਮਾ 'ਤੇ ਆਧਾਰਿਤ ਫਿਲਮ ਹੈ।
ਇਸ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਤੇ ਰਾਜਨ ਅਗਰਵਾਲ ਨੇ ਲਿਖੀ ਹੈ। ਇਹ ਫਿਲਮ ਦਿਲਚਸਪ ਤਾਂ ਹੈ ਹੀ ਪਰ ਨਾਲ ਇਕ ਸੁਨੇਹਾ ਵੀ ਦੇ ਕੇ ਜਾਂਦੀ ਹੈ ਕਿ ਵਿਅਕਤੀ ਦੇ ਅਹੁਦੇ ਨਾਲ ਨਹੀਂ, ਸਗੋਂ ਇਨਸਾਨ ਨਾਲ ਪਿਆਰ ਕਰਨਾ ਚਾਹੀਦਾ ਹੈ। ਗੱਲ ਕੀਤੀ ਜਾਵੇ ਅਦਾਕਾਰੀ ਦੀ ਤਾਂ ਪੂਰੀ ਸਟਾਰ ਕਾਸਟ ਇਕ ਪਾਸੇ ਤੇ ਗੁਰਪ੍ਰੀਤ ਘੁੱਗੀ ਇਕੱਲੇ ਇਕ ਪਾਸੇ ਹਨ। ਘੁੱਗੀ ਨੇ ਦਰਸ਼ਕਾਂ ਦਾ ਦਿਲ ਇਸ ਫਿਲਮ 'ਚ ਪੂਰੀ ਤਰ੍ਹਾਂ ਜਿੱਤ ਲਿਆ ਹੈ। ਫਿਲਮ ਦੇ ਗੀਤਾਂ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਤੇ ਬੇਟੀ ਦੇ ਨਿਊਡ ਫੋਟੋਸ਼ੂਟ ਸਬੰਧੀ ਕਿਮ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ (ਦੇਖੋ ਤਸਵੀਰਾਂ)
NEXT STORY