ਪਣਜੀ - ਅਦਾਕਾਰ ਮਨੋਜ ਵਾਜਪਾਈ ਦਾ ਕਹਿਣਾ ਹੈ ਕਿ ਅਮਿਤ ਸ਼ਰਮਾ ਨਿਰਦੇਸ਼ਤ ਫਿਲਮ 'ਤੇਵਰ' ਵਿਚ ਉਸਦੀ ਭੂਮਿਕਾ ਹੁਣ ਤੱਕ ਨਿਭਾਏ ਗਏ ਸਾਰੇ ਕਿਰਦਾਰਾਂ ਤੋਂ ਬਿਲਕੁਲ ਵੱਖ ਹੈ।
45 ਸਾਲਾ ਅਦਾਕਾਰ ਨੇ ਇਥੇ ਚੱਲ ਰਹੇ ਭਾਰਤੀ ਕੌਮਾਂਤਰੀ ਫਿਲਮ ਉਤਸਵ 'ਆਈ. ਐੱਫ. ਐੱਫ. ਆਈ.' ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਫਿਲਮ ਵਿਚ ਗਜੇਂਦਰ ਸਿੰਘ ਦੀ ਭੂਮਿਕਾ ਕੁਝ ਅਜਿਹੀ ਹੈ, ਜਿਸ ਨੂੰ ਲੋਕਾਂ ਨੇ ਇਸ ਤੋਂ ਪਹਿਲਾਂ ਕਦੀ ਨਹੀਂ ਦੇਖਿਆ ਹੋਵੇਗਾ। ਇਹ ਵਿਅਕਤੀ ਮਥੁਰਾ ਦਾ ਰਹਿਣ ਵਾਲਾ ਇਕ 'ਲਵਰ ਬੁਆਏ' ਹੈ ਪਰ ਖਤਰਨਾਕ ਗੱਲ ਇਹ ਹੈ ਕਿ ਉਹ ਉਸ ਲੜਕੀ ਨਾਲ ਪਿਆਰ ਕਰਨ ਲੱਗ ਜਾਂਦਾ ਹੈ, ਜੋ ਉਸ ਨੂੰ ਪਿਆਰ ਨਹੀਂ ਕਰਦੀ ਅਤੇ ਇਸ ਤੋਂ ਬਾਅਦ ਗਜੇਂਦਰ ਸਿੰਘ ਉਸ ਇਲਾਕੇ ਦਾ ਕੱਟੜ ਅਪਰਾਧੀ ਅਤੇ ਸਮੱਗਲਰ ਬਣ ਜਾਂਦਾ ਹੈ।
'ਗੈਂਗਸ ਆਫ ਵਾਸੇਪੁਰ' ਦੇ ਸਿਤਾਰੇ ਨੇ ਦੱਸਿਆ ਕਿ 'ਤੇਵਰ' ਇਕ ਵੱਡੇ ਬਜਟ ਦੀ ਫਿਲਮ ਹੈ ਅਤੇ ਇਸ ਦੇ ਟ੍ਰੇਲਰ ਨੇ ਦਰਸ਼ਕਾਂ ਦਰਮਿਆਨ ਕਾਫੀ ਉਤਸੁਕਤਾ ਪੈਦਾ ਕਰ ਦਿੱਤੀ ਹੈ। ਫਿਲਮ ਵਿਚ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਵੀ ਹੈ। ਇਹ ਫਿਲਮ ਨਿਰਦੇਸ਼ਕ ਗੁਣਾਸ਼ੇਖਰ ਦੀ ਸਾਲ 2003 ਦੀ ਤੇਲਗੂ ਫਿਲਮ 'ਓਕਾਡੂ' ਦੀ ਰੀਮੇਕ ਹੈ।
'ਪੀਕੇ' ਵਿਚ ਨਜ਼ਰ ਆਵੇਗਾ ਗਾਂਧੀ ਦਾ ਦਰਸ਼ਨ : ਰਾਜ ਕੁਮਾਰ ਹਿਰਾਨੀ
NEXT STORY