ਵਾਸ਼ਿੰਗਟਨ— ਟਾਈਮ ਮੈਗਜ਼ੀਨ ਦੇ 'ਪਰਸਨ ਆਫ ਦਿ ਈਅਰ' ਦੇ ਖਿਤਾਬ ਦੀ ਦੌੜ ਵਿਚ ਪ੍ਰਧਾਨ ਮੰਤਰੀ ਮੋਦੀ ਅਚਾਨਕ ਫਰਗੁਸਨ ਦੇ ਪ੍ਰਦਰਸ਼ਨਕਾਰੀਆਂ ਤੋਂ ਪਿਛੜ ਗਏ ਹਨ। ਮੋਦੀ ਇਸ ਦੌੜ ਵਿਚ ਦੂਜੇ ਸਥਾਨ 'ਤੇ ਹਨ ਜਦੋਂ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਇਸ ਦੌੜ ਵਿਚ 11ਵੇਂ ਨੰਬਰ 'ਤੇ ਹਨ।
ਤਾਜ਼ਾ ਖਬਰਾਂ ਦੇ ਮੁਤਾਬਕ ਪਾਠਕਾਂ ਦੇ ਹੁਣ ਤੱਕ ਦੀਆਂ ਵੋਟਾਂ ਦੇ ਅਨੁਸਾਰ ਮੋਦੀ 9.8 ਫੀਸਦੀ ਵੋਟਾਂ ਮਿਲੀਆਂ ਹਨ ਅਤੇ ਫਰਗੁਸਨ ਦੇ ਪ੍ਰਦਰਸ਼ਨਕਾਰੀ 10.8 ਫੀਸਦੀ ਵੋਟਾਂ ਦੇ ਨਾਲ ਸਭ ਤੋਂ ਅੱਗੇ ਚੱਲ ਰਹੇ ਹਨ।
ਹਾਂਗਕਾਂਗ ਦੇ ਲੋਕਤੰਤਰ ਸਮਰਥਕ ਅੰਦੋਲਨ ਦਾ ਚਿਹਰਾ ਜੋਸ਼ੂਆ ਵੋਂਗ ਤੀਜੇ ਸਥਾਨ 'ਤੇ ਹਨ।
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਪਾਕਿਸਤਾਨ ਦੀ ਮਲਾਲਾ ਯੁਸੂਫਦਈ ਨੂੰ 5.3 ਫੀਸਦੀ ਪਾਠਕਾਂ ਨੇ ਵੋਟ ਦੇ ਕੇ ਚੌਥੇ ਸਥਾਨ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ, ਜਦੋਂ ਕਿ ਰੂਸ ਦੇ ਰਾਸ਼ਟਰਪਤੀ ਵਾਲਾਦੀਮੀਰ ਪੁਤਿਨ ਪੰਜਵੇਂ ਸਥਾਨ 'ਤੇ ਚੱਲ ਰਹੇ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਵੋਟਾਂ ਦੇ ਨਤੀਜੇ 8 ਦਸੰਬਰ ਨੂੰ ਐਲਾਨੇ ਜਾਣਗੇ, ਜਦੋਂ ਕਿ ਵੋਟਿੰਗ ਸਿਰਫ ਛੇ ਦਸੰਬਰ ਤੱਕ ਹੋਵੇਗੀ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਵਿਚ 26 ਨਵੰਬਰ ਤੱਕ ਮੋਦੀ ਸਭ ਤੋਂ ਅੱਗੇ ਚੱਲ ਰਹੇ ਸਨ ਜਦੋਂ ਕਿ ਅਮਰੀਕਾ ਦੇ ਫਰਗੁਸਨ ਵਿਚ ਪ੍ਰਦਰਸ਼ਨਕਾਰੀਆਂ ਦੇ ਭੜਕੇ ਦੰਗੇ ਤੋਂ ਬਾਅਦ ਉਹ ਇਕ ਦਮ ਇਸ ਦੌੜ ਵਿਚ ਸਭ ਤੋਂ ਅੱਗੇ ਆ ਗਏ।
ਡਬਲਿਊ. ਐਚ. ਓ. ਨੇ ਪਾਕਿ ਨੂੰ ਇਬੋਲਾ ਰੋਕਣ ਲਈ ਤਕਨੀਕੀ ਸਹਿਯੋਗ ਦਿੱਤਾ
NEXT STORY