ਮੁੰਬਈ- ਬਾਲੀਵੁੱਡ 'ਚ ਆਪਣੇ ਸੰਜੀਦਾ ਅਭਿਨੈ ਲਈ ਮਸ਼ਹੂਰ ਮਨੋਜ ਵਾਜਪੇਈ ਆਪਣੀ ਆਉਣ ਵਾਲੀ ਫਿਲਮ 'ਤੇਵਰ' 'ਚ ਬਾਹਬੁਲੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਮਨੋਜ ਵਾਜਪੇਈ ਦੀ ਫਿਲਮ 'ਤੇਵਰ' ਰਿਲੀਜ਼ ਹੋਣ ਜਾ ਰਹੀ ਹੈ। ਬੋਨੀ ਕਪੂਰ ਵਲੋਂ ਬਣਾਈ ਗਈ ਇਸ ਫਿਲਮ 'ਚ ਮਨੋਜ ਵਾਜਪੇਈ ਤੋਂ ਇਲਾਵਾ ਅਰਜੁਨ ਕਪੂਰ ਅਤੇ ਸੋਨਾਕਸ਼ੀ ਸਿਨਹਾ ਦੀਆਂ ਵੀ ਭੂਮਿਕਾਵਾਂ ਹਨ। ਇਹ ਫਿਲਮ ਸਾਲ 2003 'ਚ ਰਿਲੀਜ਼ ਤੇਲਗੂ ਫਿਲਮ 'ਓਕਾਡੂ' ਦਾ ਸੀਕੁਅਲ ਹੈ।
ਮਨੋਜ ਨੇ ਕਿਹਾ, '' ਫਿਲਮ 'ਤੇਵਰ' 'ਚ ਮੈਂ ਮਥੁਰਾ ਦੇ ਬਾਹਬੁਲੀ ਗਜਿੰਦਰ ਸਿੰਘ ਦਾ ਕਿਰਦਾਰ ਨਿਭਾਇਆ ਹੈ। ਐਕਸ਼ਨ ਵਿਚ ਮੇਰੇ ਕਿਰਦਾਰ ਨੂੰ ਪਿਆਰ ਹੋ ਜਾਂਦਾ ਹੈ। ਜਿਸ ਲੜਕੀ ਨਾਲ ਮੈਨੂੰ ਪਿਆਰ ਹੁੰਦਾ ਹੈ ਉਹ ਮੰਨਦੀ ਨਹੀਂ ਹੈ ਉਥੋਂ ਹੀ ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ। ਬਾਹੁਬਲੀ ਬਣਨ ਲਈ ਮੈਂ ਕੋਈ ਵੀ ਟਰੇਨਿੰਗ ਨਹੀਂ ਲਈ ਹੈ। ਮੈਂ ਬਿਹਾਰ 'ਚ ਵੱਡਾ ਹੋਇਆ ਹਾਂ। ਉਥੇ ਬਚਪਨ ਤੋਂ ਹੀ ਮੈਂ ਬਾਹਬੁਲੀ ਲੋਕਾਂ ਨੂੰ ਦੇਖਿਆ ਹੈ ਤਾਂ ਅਜਿਹੀ ਕਿਸੇ ਟਰੇਨਿੰਗ ਦੀ ਲੋੜ ਨਹੀਂ ਪਈ। ਉਂਝ ਸਭ ਤੋਂ ਮੁਸ਼ਕਿਲ ਕੰਮ ਸੀ ਮਥੁਰਾ ਦੀ ਭਾਸ਼ਾ ਅਤੇ ਜਾਟ ਵਾਲੀ ਬੋਲੀ ਮਿਲਾ ਕੇ ਬੋਲਣਾ। ਇਸ ਦੇ ਲਈ ਮੈਂ ਕਾਫੀ ਮਿਹਨਤ ਕੀਤੀ ਹੈ।
ਬਾਕਸ ਆਫਿਸ ਨੂੰ ਕੰਟਰੋਲ ਕਰਨ ਲਈ ਸੰਸਥਾ ਹੋਣੀ ਚਾਹੀਦੀ ਹੈ: ਅਜੇ
NEXT STORY