ਮੰਡੀ ਗੋਬਿੰਦਗੜ੍ਹ- ਪ੍ਰਮੁੱਖ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ 'ਚ ਬੱਚਿਆਂ ਨੂੰ ਲੈਣ ਜਾ ਰਹੀ ਸਕੂਲ ਬੱਸ 'ਤੇ ਹਾਈ ਵੋਲਟਜ ਤਾਰ ਟੁੱਟ ਕੇ ਡਿੱਗਣ ਨਾਲ ਬੱਸ ਨੂੰ ਅੱਗ ਲੱਗ ਗਈ ਜਿਸ ਨਾਲ ਬੱਸ ਸੜ ਕੇ ਸੁਆਹ ਹੋ ਗਈ। ਜਿਸ ਸਮੇਂ ਬੱਸ 'ਚ ਅੱਗ ਲੱਗੀ ਉਸ ਸਮੇਂ ਸਕੂਲ ਦਾ ਕੋਈ ਬੱਚਾ ਉਸ 'ਚ ਸਵਾਰ ਨਹੀਂ ਸੀ।
ਗੋਬਿੰਦਗੜ੍ਹ ਪਬਲਿਕ ਸਕੂਲ ਦੀ ਬੱਸ ( ਨੰ. ਪੀ. ਬੀ. 23 ਐੱਫ-5853) ਦੇ ਚਾਲਕ ਪ੍ਰਮੁੱਖ ਗੁਰਮੁਕ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਜਿਮਖਾਨਾ ਕਲੱਬ ਖੇਤਰ 'ਚ ਤਕਰੀਬਨ 8:25 ਵਜੇ ਸਕੂਲੀ ਬੱਚਿਆਂ ਨੂੰ ਲੈਣ ਜਾ ਰਿਹਾ ਸੀ। ਜਦੋਂ ਉਹ ਲਕਸ਼ਮੀ ਨਾਰਾਇਣ ਮੰਦਰ ਦੇ ਨੇੜੇ ਪਹੁੰਚਿਆ ਤਾਂ ਇਕ ਮਹਿਲਾ ਨੇ ਉਸ ਨੂੰ ਦੱਸਿਆ ਕਿ ਬੱਸ ਦੇ ਟਾਇਰਾਂ 'ਚ ਅੱਗ ਲੱਗੀ ਹੋਈ ਹੈ। ਉਸ ਨੇ ਤੁਰੰਤ ਉਤਰ ਕੇ ਦੇਖਿਆ ਤਾਂ ਬੱਸ ਉਪਰ 11 ਹਜ਼ਾਰ ਵੋਲਟ ਦੀ ਤਾਰ ਟੁੱਟ ਕੇ ਡਿੱਗੀ ਹੋਈ ਸੀ ਜਿਸ ਕਾਰਨ ਸਪਾਰਕਿੰਗ ਹੋਣ ਨਾਲ ਬੱਸ 'ਚ ਅੱਗ ਲੱਗ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਅਤੇ ਪੁਲਸ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ਨਾਲ ਫਾਇਰ ਬ੍ਰਿਗੇਡ ਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਜਿਨ੍ਹਾਂ ਨੇ ਮੁਸ਼ਕਲ ਨਾਲ ਅੱਗ 'ਤੇ ਕਾਬੂ ਕੀਤਾ।
ਮੋਗਾ 'ਚ ਵਾਪਰੇ ਭਿਆਨਕ ਹਾਦਸੇ 'ਚ ਦੋ ਦੀ ਮੌਤ
NEXT STORY