ਹਰਚੋਵਾਲ (ਰਾਜਿੰਦਰ) : ਵਾਜਿਆ ਗਾਜਿਆਂ ਨਾਲ ਗੂੰਜ ਰਿਹਾ ਵਿਆਹ ਵਾਲੇ ਘਰ ਦਾ ਮਾਹੌਲ ਉਸ ਵੇਲੇ ਭਿਆਨਕ ਹੋ ਗਿਆ ਜਦੋਂ ਵਿਆਹ ਸਮਾਗਮ ਦੌਰਾਨ ਚਲਾਈ ਆਤਿਸ਼ਬਾਜ਼ੀ ਪੈਰਾਂ ਵਿਚ ਵੱਜਣ ਨਾਲ ਝਗੜਾ ਸ਼ੁਰੂ ਹੋ ਗਿਆ। ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਸਰਕਾਰੀ ਹਸਪਤਾਲ ਹਰਚੋਵਾਲ ਲੜਕੀ ਪ੍ਰਵੀਨ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਕੋਟਲੀ ਲੇਲ ਨੇ ਦੱਸਿਆ ਕਿ ਉਸ ਦੇ ਤਾਏ ਦੇ ਲੜਕੇ ਪਰਵਿੰਦਰ ਸਿੰਘ ਪੁੱਤਰ ਬਲਵਿੰਦਰ ਸਿੰਘ ਦੇ ਵਿਆਹ ਦੀ ਖੁਸ਼ੀ ਵਿਚ ਸ਼ਾਮ ਨੂੰ ਲੜਕੀ ਦੀ ਡੋਲੀ ਲੈ ਕੇ ਘਰ ਆਉਣ ਦੀ ਖੁਸ਼ੀ ਵਿਚ ਆਤਿਸ਼ਬਾਜ਼ੀ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇਕ ਆਤਿਸ਼ਬਾਜ਼ੀ ਵਿਆਹ ਵਾਲੇ ਮੁੰਡੇ ਦੇ ਚਾਚੇ ਦੇ ਲੜਕੇ ਦੇ ਪੈਰਾਂ ਵਿਚ ਵੱਜ ਗਈ।
ਇਸ ਮਾਮਲੀ ਜਿਹੀ ਗੱਲ ਨਾਲ ਝਗੜਾ ਵਧਦਾ ਵਧਦਾ ਵੱਧ ਗਿਆ। ਇਸ ਦੌਰਾਨ ਝਗੜੇ ਨੂੰ ਸ਼ਾਂਤ ਕਰਨ ਆਈ ਪ੍ਰਵੀਨ ਕੌਰ ਨੇ ਜਦੋਂ ਪਹੁੰਚ ਕੇ ਝਗੜਾ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਤੇਜ਼ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਲੜਕੀ ਦੇ ਭਰਾ ਹਰਪ੍ਰੀਤ ਸਿੰਘ ਨੂੰ ਵੀ ਸੱਟਾਂ ਲੱਗ ਗਈਆਂ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਦਾਖਲ ਕਰਨਾ ਪਿਆ । ਇਸ ਸਬੰਧੀ ਪੁਲਸ ਥਾਣਾ ਘੁਮਾਣ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।
ਇਹ ਤਾਂ ਰੱਬ ਹੀ ਰੱਖ ਗਿਆ, ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ (ਵੀਡੀਓ)
NEXT STORY