ਚੰਡੀਗੜ੍ਹ (ਵਿਵੇਕ)- ਹਾਈਕੋਰਟ ਦੇ ਦੋ ਬੈਂਚਾਂ ਦੇ ਰਾਮ ਰਹੀਮ ਦੇ ਮਾਮਲੇ ਵਿਚ ਸੁਣਵਾਈ ਤੋਂ ਇਨਕਾਰ ਕਰਨ ਦੇ ਚੱਲਦੇ ਆਖਰ ਬੁੱਧਵਾਰ ਨੂੰ ਜਸਟਿਸ ਦਇਆ ਚੌਧਰੀ ਦੀ ਅਦਾਲਤ ਵਿਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ। ਮਾਮਲੇ ਵਿਚ ਸੁਣਵਾਈ ਦੌਰਾਨ ਗੁਰਮੀਤ ਰਾਮ ਰਹੀਮ ਵਲੋ ਮੌਜੂਦ ਕੌਂਸਲ ਨੇ ਕਿਹਾ ਕਿ ਉਨ੍ਹਾਂ ਨੇ ਸੀ.ਬੀ.ਆਈ. ਅਦਾਲਤ ਵਿਚ ਆਪਣੇ ਪੱਖ ਵਿਚ ਗਵਾਹੀਆਂ ਦੇਣ ਵਾਲਿਆਂ ਦੀ ਇਕ ਲਿਸਟ ਸੌਂਪੀ ਸੀ।
ਸੀ.ਬੀ.ਆਈ. ਅਦਾਲਤ ਵਿਚ ਅਪੀਲ ਕੀਤੀ ਸੀ ਕਿ ਇਨ੍ਹਾਂ ਲੋਕਾਂ ਦੀਆਂ ਗਵਾਹੀਆਂ ਦਰਜ ਕੀਤੀਆਂ ਜਾਣ। ਸੀ.ਬੀ.ਆਈ. ਅਦਾਲਤ ਨੇ ਇਸ ਸੂਚੀ ਨੂੰ ਨਾਮਨਜ਼ੂਰ ਕਰ ਦਿੱਤਾ ਸੀ, ਜਿਸ ਨੂੰ ਚੁਣੌਤੀ ਦਿੰਦਿਆਂ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਗਈ ਸੀ। ਜਸਟਿਸ ਦਇਆ ਚੌਧਰੀ ਨੇ ਮਾਮਲੇ ਵਿਚ ਸੁਣਵਾਈ ਨੂੰ ਸ਼ੁੱਕਰਵਾਰ ਨੂੰ ਟਾਲਦਿਆਂ ਸੀ.ਬੀ.ਆਈ. ਨੂੰ ਇਸ ਮਾਮਲੇ ਬਹਿਸ ਦੇ ਨਿਰਦੇਸ਼ ਦਿੱਤੇ।
ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਸੀ.ਬੀ.ਆਈ. ਅਦਾਲਤ ਵਲੋਂ ਰਾਮ ਰਹੀਮ ਦੀ ਸੂਚੀ ਵਿਚ ਮੌਜੂਦ ਗਵਾਹਾਂ ਦੇ ਬਿਆਨ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇਸ ਸੂਚੀ ਨੂੰ ਨਾਮੰਨਜ਼ੂਰ ਕਰਦਿਆ ਕਿਹਾ ਗਿਆ ਸੀ ਕਿ ਇਸਦੇ ਚਲਦੇ ਮਾਮਲੇ ਵਿਚ ਸੁਣਵਾਈ ਵਿਚ ਹੋਰ ਦੇਰੀ ਹੋਵੇਗੀ। ਰਾਮ ਰਹੀਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜੇਕਰ ਇਨ੍ਹਾਂ ਗਵਾਹਾਂ ਦੇ ਬਿਆਨ ਉਨ੍ਹਾਂ ਦੇ ਕੇਸ ਵਿਚ ਉਨ੍ਹਾਂ ਨੂੰ ਬੇਕਸੂਰ ਸਾਬਿਤ ਕਰਨ ਦੀ ਦਿਸ਼ਾ ਵਿਚ ਮਹੱਤਵਪੂਰਨ ਹੋਣਗੇ।
ਮਾਮਲੇ ਵਿਚ ਇਸ ਤੋਂ ਪਹਿਲਾਂ ਜਦ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਉਹ ਸਭ ਤੋਂ ਪਹਿਲਾ ਜਸਟਿਸ ਅਨੁਪਿੰਦਰ ਸਿੰਘ ਗ੍ਰੇਵਾਲ ਦੇ ਕੋਲ ਪਹੁੰਚੀ ਸੀ ਤੇ ਉਨ੍ਹਾਂ ਨੇ ਇਸ ਮਾਮਲੇ ਵਿਚ ਸੁਣਵਾਈ ਤੋਂ ਇਨਕਾਰ ਕਰਦਿਆਂ ਇਸ ਨੂੰ ਦੂਸਰੀ ਬੈਂਚ ਨੂੰ ਰੈਫਰ ਕਰ ਦਿੱਤਾ ਸੀ। ਇਸ ਮਗਰੋਂ 1 ਦਸੰਬਰ ਨੂੰ ਮਾਮਲਾ ਸੁਣਵਾਈ ਲਈ ਜਸਟਿਸ ਸਬੀਨਾ ਦੀ ਅਦਾਲਤ ਵਿਚ ਪਹੁੰਚਿਆ ਸੀ ਤੇ ਉਨ੍ਹਾਂ ਨੇ ਵੀ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕੇਸ ਨੂੰ ਰਜਿਸਟ੍ਰੀ ਕੋਲ ਭੇਜ ਦਿੱਤਾ ਸੀ।
ਨਸ਼ੀਲੇ ਪਦਾਰਥਾਂ ਸਮੇਤ ਦੋ ਕਾਬੂ
NEXT STORY