ਮੁਕੰਦਪੁਰ, (ਸੰਜੀਵ)-ਇਰਾਕ 'ਚ ਕੰਮ ਕਰਨ ਲਈ ਗਏ ਮੁਕੰਦਪੁਰ ਦੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਪਿੰਡ ਮੁਕੰਦਪੁਰ ਦੇ ਦਰਸ਼ਨ ਸਿੰਘ ਦੇ ਪੁੱਤਰ ਗਗਨਦੀਪ ਕਟਾਰੀਆ (23) ਚੜ੍ਹਦੀ ਜਵਾਨੀ 'ਚ ਹੀ ਅੱਜ ਤੋਂ ਕਰੀਬ ਚਾਰ ਸਾਲ ਪਹਿਲਾਂ ਇਰਾਕ ਦੇ ਕੁਰਦਸਤਾਨ ਵਿਖੇ ਕੰਮ ਕਰਨ ਲਈ ਗਿਆ ਸੀ। ਉਥੇ 4 ਨਵੰਬਰ ਨੂੰ ਗਗਨਦੀਪ ਦੀ ਦਿਲ ਦਾ ਦੌਰਾ ਪੈਣ ਨਾਲ ਹੋ ਗਈ ਸੀ। ਇਹ ਜਾਣਕਾਰੀ ਗਗਨਦੀਪ ਕਟਾਰੀਆ ਦੇ ਭਰਾ ਪ੍ਰਮਿੰਦਰ ਕਟਾਰੀਆ ਤੇ ਚਾਚਾ ਬਲਜਿੰਦਰ ਕੁਮਾਰ ਬਿੱਲਾ ਨੇ 'ਜਗ ਬਾਣੀ' ਨਾਲ ਫੋਨ 'ਤੇ ਗੱਲ ਕਰਦਿਆਂ ਦਿੱਤੀ । ਉਨ੍ਹਾਂ ਦੱਸਿਆ ਕਿ ਬੁੱਧਵਾਰ ਦਿੱਲੀ ਏਅਰਪੋਟ ਤੋਂ ਸ਼ਾਮ 3 ਵਜੇ ਗਗਨਦੀਪ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਮੁਕੰਦਪੁਰ ਲਈ ਰਵਾਨਾ ਹੋ ਚੁਕੇ ਹਨ । ਗਗਨਦੀਪ ਕਟਾਰੀਆ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ ।
ਹੁਣ ਹਰਸਿਮਰਤ ਕੌਰ ਬਾਦਲ ਤੇ ਮਜੀਠੀਆ ਨੇ ਜੇਤਲੀ ਦੇ ਗੋਡੇ ਫੜੇ : ਬਾਜਵਾ
NEXT STORY