ਮੁੰਬਈ- ਬਾਲੀਵੁੱਡ ਦੇ ਨਵੇਂ ਅਭਿਨੇਤਾ ਰਾਣਾ ਡੱਗੂਬੱਤੀ ਦਾ ਕਹਿਣਾ ਹੈ ਕਿ ਫਿਲਮ ਨਿਰਦੇਸ਼ਕ ਨੀਰਜ ਪਾਂਡੇ ਕਲਾਕਾਰਾਂ ਨੂੰ ਪਿਆਰ ਨਾਲ ਕੰਮ ਕਰਾਉਂਦੇ ਹਨ। ਰਾਣਾ ਡੱਗੂਬੱਤੀ ਨੇ ਨੀਰਜ ਪਾਂਡੇ ਨਾਲ ਫਿਲਮ 'ਬੇਬੀ' 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ, ''ਉਹ ਪਿਆਰ, ਮਹੁੱਬਤ ਨਾਲ ਕੰਮ ਕਰਾਉਣ ਵਾਲੇ ਵਿਅਕਤੀ ਹਨ। ਉਨ੍ਹਾਂ ਨੂੰ ਪਤਾ ਹੈ ਕਿ ਉਹ ਪਰਦੇ 'ਤੇ ਕੀ ਚਾਹੁੰਦੇ ਹਨ। ਉਹ ਸਾਨੂੰ ਇਸ ਤਰ੍ਹਾਂ ਸਮਝਾਉਂਦੇ ਹਨ ਕਿ ਸਾਨੂੰ ਉਨ੍ਹਾਂ ਦੀਆਂ ਗੱਲਾਂ ਸੌਖੇ ਢੰਗ ਨਾਲ ਸਮਝ ਆ ਜਾਂਦੀਆਂ ਹਨ।'' ਜ਼ਿਕਰਯੋਗ ਹੈ ਕਿ ਫਿਲਮ 'ਬੇਬੀ' 'ਚ ਅਕਸ਼ੈ ਕੁਮਾਰ, ਅਨੁਪਮ ਖੇਰ ਡੈਨੀ, ਤਾਪਸੀ ਪੰਨੂ, ਕੇ. ਕੇ. ਮੇਨਨ ਅਤੇ ਮਧੁਰਿਮਾ ਤੁਲੀ ਦੀਆਂ ਵੀ ਮੁਖ ਭੂਮਿਕਾਵਾਂ ਹਨ। ਇਹ ਫਿਲਮ 23 ਜਨਵਰੀ ਸਾਲ 2015 ਨੂੰ ਰਿਲੀਜ਼ ਹੋਵੇਗੀ।
ਤਿੰਨੋ ਖਾਨ ਇਕੱਠੇ ਦੇਖਣਗੇ 'ਪੀਕੇ' ਦਾ ਪਹਿਲਾ ਸ਼ੋਅ
NEXT STORY