ਮੁੰਬਈ- ਬਾਲੀਵੁੱਡ ਫਿਲਮਾਂ 'ਚ ਗੰਭੀਰ ਭੂਮਿਕਾਵਾਂ ਨਿਭਾਉਣ ਲਈ ਮਸ਼ਹੂਰ ਅਭਿਨੇਤਾ ਮਨੋਜ ਵਾਜਪਾਈ ਹੁਣ ਗੇ ਪ੍ਰੋਫੈਸਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸੱਤਿਆ, ਸ਼ੂਲ, ਗੈਂਗਸ ਐਫ ਵਾਸੇਪੁਰ ਤੇ ਰਾਜਨੀਤੀ ਵਰਗੀਆਂ ਫਿਲਮਾਂ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਮਨੋਜ ਵਾਜਪਾਈ ਨੇ ਅਜੇ ਤਕ ਅਜਿਹੀ ਭੂਮਿਕਾ ਨਹੀਂ ਨਭਾਈ ਹੈ।
ਮਨੋਜ ਵਾਜਪਾਈ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਹ ਹੰਸਲ ਮਹਿਤਾ ਨਾਲ ਇਕ ਫਿਲਮ ਵਿਚ ਕੰਮ ਕਰ ਰਹੇ ਹਨ। ਇਸ ਦਾ ਨਾਂ ਅਜੇ ਤਕ ਤੈਅ ਨਹੀਂ ਕੀਤਾ ਗਿਆ ਹੈ। ਮਨੋਜ ਨੇ ਦੱਸਿਆ ਕਿ ਉਨ੍ਹਾਂ ਦਾ ਕਿਰਦਾਰ 60 ਸਾਲ ਦੇ ਸਮਲਿੰਗੀ ਪ੍ਰੋਫੈਸਰ ਦਾ ਹੈ। ਇਸ ਫਿਲਮ ਦੀ ਸ਼ੂਟਿੰਗ ਜਨਵਰੀ 'ਚ ਸ਼ੁਰੂ ਹੋਣ ਵਾਲੀ ਹੈ। ਫਿਲਹਾਲ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਹੰਸਲ ਮਹਿਤਾ ਦੀ ਇਹ ਫਿਲਮ ਅਲੀਗੜ੍ਹ ਯੂਨੀਵਰਸਿਟੀ ਦੇ ਇਕ ਮੁਅੱਤਲ ਪ੍ਰੋਫੈਸਰ ਦੀ ਜ਼ਿੰਦਗੀ ਤੋਂ ਪ੍ਰੇਰਿਤ ਹੈ, ਜਿਹੜਾ ਕਿ ਰਿਟਾਇਰਮੈਂਟ ਦੇ ਕੁਝ ਦਿਨ ਪਹਿਲਾਂ ਇਕ ਰਿਕਸ਼ਾ ਚਾਲਕ ਨਾਲ ਸੈਕਸ ਕਰਦੇ ਹੋਏ ਕੈਮਰੇ ਵਿਚ ਕੈਦ ਹੋ ਗਿਆ ਸੀ।
'ਕਿਕ' ਦੇ ਸੀਕੁਅਲ ਦਾ ਨਾਂ ਹੋਵੇਗਾ ਡੈਵਿਲ
NEXT STORY