ਜਲੰਧਰ- ਇੰਟਰਨੈਸ਼ਨਲ ਮਾਡਲ ਅਤੇ ਹਿਲਟਨ ਭਾਈਚਾਰੇ ਦੀ ਮਾਲਕਣ ਪੈਰਿਸ ਹਿਲਟਨ ਕਿਸੇ ਵਿਸ਼ੇਸ਼ ਕੰਮ ਲਈ ਭਾਰਤ ਦੌਰੇ 'ਤੇ ਹੈ। ਇਕ ਪਾਰਟੀ ਦੌਰਾਨ ਉਹ ਸਲਮਾਨ ਖਾਨ ਨੂੰ ਮਿਲੀ। ਇਸ ਪਾਰਟੀ 'ਚ ਬਾਲੀਵੁੱਡ ਦੇ ਪੰਜਾਬੀ ਸਿੰਗਰ ਮੀਕਾ ਵੀ ਮੌਜੂਦ ਸਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਮੀਕਾ ਪੈਰਿਸ ਹਿਲਟਨ ਨੂੰ ਦੇਖ ਕੇ ਕਿਨ੍ਹੇ ਖੁਸ਼ ਹਨ।
ਇਸੇ ਦੌਰਾਨ ਸਲਮਾਨ ਨੇ ਮੀਕੇ ਦੇ ਗਲੇ ਚੋਂ ਸਿੱਖ ਧਰਮ ਦਾ ਪ੍ਰਤੀਕ ਖੰਡੇ ਵਾਲੀ ਚੇਨ ਉਤਾਰ ਕੇ ਪੈਰਿਸ ਹਿਲਟਨ ਦੇ ਗਲੇ 'ਚ ਪਾ ਦਿੱਤੀ ਜਿਸ 'ਤੇ ਪੈਰਿਸ ਹਿਲਟਨ ਵੀ ਕਾਫੀ ਖੁਸ਼ ਦਿਖਾਈ ਦਿੱਤੀ ਅਤੇ ਉਸ ਨੇ ਮੀਕੇ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਪੈਰਿਸ ਹਿਲਟਨ ਨੇ ਆਪਣੀ ਤੇ ਸਲਮਾਨ ਦੀ ਫੋਟੋ ਟਵੀਟਰ 'ਤੇ ਵੀ ਪੋਸਟ ਕੀਤੀ ਹੈ ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਹਰਸਿਮਰਤ ਨੇ ਸਿੱਖ ਦੰਗਾ ਪੀੜਤਾਂ ਦੇ ਮੁਆਵਜ਼ੇ ਦੀ ਮੰਗ ਚੁੱਕੀ
NEXT STORY