ਜਲੰਧਰ, (ਸੋਮ)—ਸੁਖਸ਼ਿੰਦਰ ਸ਼ਿੰਦਾ ਅਤੇ ਦਿਲਜੀਤ ਦੋਸਾਂਝ ਦੀ ਟੀ ਸੀਰੀਜ਼ ਵਲੋਂ ਜਾਰੀ ਐਲਬਮ 'ਕੋਲੈਬਰੇਸ਼ਨ-3' ਦਾ ਗਾਣਾ 'ਸਿੰਘ ਨਾਲ ਜੋੜੀ' ਸਰੋਤਿਆਂ ਦੀ ਪਹਿਲੀ ਪਸੰਦ ਬਣ ਚੁੱਕਾ ਹੈ। ਕੋਕੋ ਦੀਪ ਦੇ ਲਿਖੇ ਇਸ ਗੀਤ ਨੂੰ ਸੰਗੀਤਕ ਧੁਨਾਂ ਵਿਚ ਸੁਖਸ਼ਿੰਦਰ ਸ਼ਿੰਦਾ ਵਲੋਂ ਹੀ ਪਿਰੋਇਆ ਗਿਆ ਹੈ। ਯੂ-ਟਿਊਬ ਉੱਤੇ ਸਿਰਫ 2 ਦਿਨਾਂ ਵਿਚ ਹੀ 1 ਲੱਖ ਤੋਂ ਵੱਧ ਦਰਸ਼ਕਾਂ ਵਲੋਂ ਇਹ ਗਾਣਾ ਦੇਖਿਆ ਜਾ ਚੁੱਕਾ ਹੈ ਅਤੇ ਇਸ ਸਬੰਧੀ ਲਾਈਕ ਅਤੇ ਕੁਮੈਂਟਸ ਵੀ ਲਗਾਤਾਰ ਆ ਰਹੇ ਹਨ। ਕੁਲਦੀਪ ਜੋਧਾਂਵਾਲਾ ਤੇ ਬੱਲੀ ਜੇਠੂਵਾਲ ਨੇ ਦੱਸਿਆ ਕਿ ਸਾਫ-ਸੁਥਰੀ ਸ਼ਾਇਰੀ ਵਾਲੇ ਇਸ ਗੀਤ ਦਾ ਵੀਡੀਓ ਵੀ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਹੈ, ਜਿਸ ਕਾਰਨ ਪੰਜਾਬੀ ਦਰਸ਼ਕਾਂ ਵਲੋਂ ਇਸ ਗਾਣੇ ਨੂੰ ਕਬੂਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜਕਲ ਇਹ ਗਾਣਾ ਵਿਆਹਾਂ-ਸ਼ਾਦੀਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਰਿਵਾਰਾਂ ਵਲੋਂ ਇਹ ਗਾਣਾ ਆਪਣੀ ਖੁਸ਼ੀ ਦੇ ਸਮਾਗਮਾਂ ਵਿਚ ਸੁਣ ਕੇ ਖੁਸ਼ੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ।
'ਬਿਗ ਬੌਸ' ਉੱਤੇ ਹੋਵੇਗੀ ਕਾਰਵਾਈ ! (ਵੀਡੀਓ)
NEXT STORY