ਲੁਧਿਆਣਾ(ਕੁਲਵੰਤ)-ਪੁਲਸ ਦੇ ਵਾਰ-ਵਾਰ ਆਦੇਸ਼ਾਂ ਦੇ ਬਾਵਜੂਦ ਲੋਕ ਆਪਣੇ ਨੌਕਰਾਂ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ, ਇਸਦਾ ਭੁਗਤਾਨ ਲੋਕਾਂ ਨੂੰ ਹੀ ਕਰਨਾ ਪੈਂਦਾ ਹੈ, ਨਾ ਕਿ ਪੁਲਸ ਨੂੰ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਨਗਰ ਦੇ ਪਾਸ਼ ਇਲਾਕੇ ਰਿਸ਼ੀ ਨਗਰ ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ, 10 ਦਿਨ ਪਹਿਲਾਂ ਰੱਖੇ ਨੌਕਰ ਨੇ ਆਪਣੇ ਹੀ ਮਾਲਕ ਦੇ ਬੇਟੇ ਨੂੰ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕੀਤਾ ਤੇ ਉਸਦੇ ਬਾਅਦ ਲੱਖਾਂ ਦੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਿਆ। ਜਦੋਂ ਕਿ ਇਸ ਨੌਕਰ ਨੂੰ ਸਵੇਰੇ ਮਾਲਕ ਦੀ ਕਾਰ ਧੋਣ ਵਾਲੇ ਇਕ ਬਹਾਦੁਰ ਨੇ ਘਰ 'ਤੇ ਰਖਵਾਇਆ ਸੀ। ਇਹ ਵਾਰਦਾਤ ਰਿਸ਼ੀ ਨਗਰ ਸਥਿਤ 34ਬੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਦੇ ਘਰ 'ਤੇ ਹੋਈ। ਗੁਲਸ਼ਨ ਦਾ ਆਪਣਾ ਮਾਡਲ ਟਾਊਨ 'ਚ ਇਲੈਕਟ੍ਰੋਨਿਕ ਦਾ ਸ਼ੋਅਰੂਮ ਹੈ। ਇਸ ਵਾਰਦਾਤ ਦਾ ਪਤਾ ਉਦੋਂ ਚੱਲਿਆ ਜਦੋਂ ਰੋਜ਼ ਦੀ ਤਰ੍ਹਾਂ ਸ਼ੋਅਰੂਮ ਗਏ ਗੁਲਸ਼ਨ ਤੇ ਉਸਦੀ ਪਤੀ ਅਮਿਤਾ ਨੇ ਸਕੂਲ ਤੋਂ ਵਾਪਸ ਆਉਣ 'ਤੇ ਆਪਣੇ ਬੇਟੇ ਸਰੀਸ਼ ਨੂੰ ਫੋਨ ਕਰਕੇ ਉਸਦਾ ਹਾਲ ਜਾਣਨਾ ਚਾਹਿਆ ਤਾਂ ਉਸਨੇ ਆਪਣਾ ਫੋਨ ਨਹੀਂ ਉਠਾਇਆ। ਜਿਸ ਦੇ ਬਾਅਦ ਪ੍ਰੇਸ਼ਾਨ ਹੋਈ ਅਮਿਤਾ ਨੇ ਗੁਆਂਢੀ ਨੂੰ ਕਾਲ ਕਰਕੇ ਉਸਦੇ ਘਰ 'ਚ ਜਾ ਕੇ ਉਸਦੇ ਬੇਟੇ ਦਾ ਹਾਲ ਜਾਨਣ ਲਈ ਕਿਹਾ ਤਾਂ ਗੁਆਂਢੀ ਨੇ ਦੇਖਿਆ ਕਿ ਸਾਰੇ ਦਰਵਾਜ਼ੇ ਬੰਦ ਹਨ, ਅਤੇ ਜਦੋਂ ਉਹ ਛੱਤ ਦੇ ਜ਼ਰੀਏ ਘਰ ਵਿੱਚ ਗਿਆ ਤਾਂ ਅੰਦਰ ਸਰੀਸ਼ ਬੇਹੋਸ਼ ਪਿਆ ਸੀ ਅਤੇ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ, ਜਿਸ ਦੇ ਬਾਅਦ ਉਹ ਘਰ ਪਹੁੰਚੇ ਤੇ ਪੁਲਸ ਨੂੰ ਸੂਚਨਾ ਦਿੱਤੀ।
ਸੂਚਨਾ ਮਿਲਣ ਦੇ ਬਾਅਦ ਏ. ਸੀ. ਪੀ. ਤੇ ਥਾਣਾ ਪੀ. ਏ. ਯੂ. ਦੇ ਇੰਚਾਰਜ ਸੁਰਿੰਦਰ ਕੁਮਾਰ ਚੋਪੜਾ ਪੁਲਸ ਪਾਰਟੀਆਂ ਸਹਿਤ ਮੌਕੇ 'ਤੇ ਪਹੁੰਚੇ। ਪੁਲਸ ਨੇ ਸਭ ਤੋਂ ਪਹਿਲਾਂ ਬੇਹੋਸ਼ ਹੋਏ ਬਾਲਕ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਮੌਕੇ 'ਤੇ ਹੀ ਪੁਲਸ ਨੇ ਡਾਗ ਸਕੁਐਡ ਤੇ ਫਿੰਗਰ ਪ੍ਰਿੰਟ ਮਾਹਿਰ ਬੁਲਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਨੌਕਰ ਸ਼ਿਵ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਗੁਲਸ਼ਨ ਨੇ ਦੱਸਿਆ ਕਿ ਆਪਣੀ ਕਾਰ ਧੋਣ ਵਾਲੇ ਨੇਪਾਲੀ ਦੇ ਕਹਿਣ 'ਤੇ ਉਨ੍ਹਾਂ ਨੇ 10 ਦਿਨ ਪਹਿਲਾਂ ਹੀ ਸ਼ਿਵ ਨੂੰ ਕੰਮ 'ਤੇ ਰੱਖਿਆ ਸੀ। ਉਹ ਲੋਕ ਰੋਜ਼ ਦੀ ਤਰ੍ਹਾਂ ਕਰੀਬ 12 ਵਜੇ ਆਪਣੇ ਸ਼ੋਅਰੂਮ 'ਤੇ ਚਲੇ ਗਏ ਸਨ। ਉਨ੍ਹਾਂ ਦਾ ਬੇਟਾ 12ਵੀਂ ਕਲਾਸ ਦਾ ਵਿਦਿਆਰਥੀ ਹੈ, ਜਿਸਨੂੰ ਹਰ ਰੋਜ਼ ਢਾਈ ਵਜੇ ਛੁੱਟੀ ਹੁੰਦੀ ਹੈ। ਅੱਜ ਜਦੋਂ ਉਨ੍ਹਾਂ ਦੇ ਗੁਆਂਢੀਆਂ ਨੇ ਘਰ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਦੇ ਘਰ ਵਿਚ ਨੌਕਰ ਨੇ ਚੋਰੀ ਕੀਤੀ ਹੈ ਅਤੇ ਉਸਦੇ ਬੇਟੇ ਨੂੰ ਨਸ਼ੀਲਾ ਭੋਜਨ ਤੇ ਕੁਝ ਹੋਰ ਮਿਲਾਕੇ ਖਿਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨੌਕਰ ਕਰੀਬ 1 ਲੱਖ ਦੀ ਨਕਦੀ ਅਤੇ ਦੋ ਗੋਲਡਨ ਸੈੱਟ ਸਮੇਤ ਲੱਖਾਂ ਦਾ ਸਾਮਾਨ ਲੈ ਗਿਆ ਹੈ। ਦੂਸਰੇ ਪਾਸੇ ਥਾਣਾ ਇੰਚਾਰਜ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਨੂੰ ਅੱਗੇ ਵਧਾਇਆ ਹੈ। ਪੁਲਸ ਨੂੰ ਕਈ ਸੁਰਾਗ ਨੌਕਰ ਸਬੰਧੀ ਲੱਗੇ ਹਨ। ਇਸਦੇ ਇਲਾਵਾ ਜਿਸਨੇ ਨੌਕਰ ਨੂੰ ਕੰਮ 'ਤੇ ਲਗਵਾਇਆ ਸੀ, ਉਸ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਪੁਲਸ ਇਸ ਮਾਮਲੇ ਵਿਚ ਘਰ ਦੇ ਮਾਲਕ ਦੇ ਖਿਲਾਫ ਵੀ ਨੌਕਰ ਦੀ ਪੁਲਸ ਵੈਰੀਫਿਕੇਸ਼ਨ ਨਾ ਕਰਵਾਉਣ ਦੇ ਦੋਸ਼ ਵਿਚ ਮਾਮਲਾ ਦਰਜ ਕਰੇਗੀ।
ਸ਼ਹਿਨਾਜ਼ ਹੱਤਿਆ ਕਾਂਡ 'ਚ ਪੰਜਵਾਂ ਦੋਸ਼ੀ ਵੀ ਗ੍ਰਿਫਤਾਰ
NEXT STORY