ਅੰਮ੍ਰਿਤਸਰ, (ਲੂਥਰਾ)- ਪੀ. ਟੀ. ਸੀ. ਵਲੋਂ ਖਾਲਸਾ ਕਾਲਜ ਵਿਚ ਦੇਰ ਸ਼ਾਮ ਮਿਸਟਰ ਪੰਜਾਬ ਗ੍ਰਾਂਡ ਫਿਨਾਲੇ ਕਰਵਾਇਆ ਗਿਆ, ਜਿਸ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਗਾਇਕ ਮਲਕੀਤ ਸਿੰਘ, ਨਛੱਤਰ ਗਿੱਲ, ਜੱਸੀ ਗਿੱਲ, ਬਾਲੀਵੁੱਡ ਅਦਾਕਾਰਾ ਦਿਵਿਆ ਦੱਤਾ ਨੇ ਜੱਜਮੈਂਟ ਕੀਤੀ। ਪ੍ਰੋਗਰਾਮ ਦੀ ਐਂਕਰ ਸਤਿੰਦਰ ਸੱਤੀ ਨੇ ਆਪਣੀਆਂ ਅਦਾਵਾਂ ਤੇ ਐਂਕਰਿੰਗ ਨਾਲ ਲੋਕਾਂ ਦਾ ਮਨ ਮੋਹ ਲਿਆ। ਬਾਅਦ ਵਿਚ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਗੀਤ ਗਾ ਕੇ ਪੰਜਾਬੀਆਂ ਨੂੰ ਨੱਚਣ 'ਤੇ ਮਜਬੂਰ ਕਰ ਦਿੱਤਾ। ਪਹਿਲਾਂ ਜਾਣ-ਪਛਾਣ ਰਾਊਂਡ ਪੇਸ਼ ਕੀਤਾ ਗਿਆ ਤੇ ਇਸ ਵਿਚ ਸ਼ਾਮਿਲ ਭਾਗ ਲੈਣ ਵਾਲਿਆਂ ਨੇ ਆਪਣੇ ਅੰਦਾਜ਼ ਵਿਚ ਸ਼ਹਿਰਵਾਸੀਆਂ ਨੂੰ ਲਾਈਵ ਜਾਣ-ਪਛਾਣ ਦਿੱਤੀ। ਇਸ ਦੇ ਬਾਅਦ ਵਾਰੀ ਆਈ ਸ਼ੇਰਵਾਨੀ ਰਾਊਂਡ ਦੀ, ਜਿਸ ਵਿਚ ਮੁਕਾਬਲੇਬਾਜ਼ਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਵੈਸਟਰਨ ਤੇ ਹੋਰ ਰਾਊਂਡ ਦਾ ਸਿਲਸਿਲਾ ਜਾਰੀ ਰਿਹਾ। ਗਾਇਕਾਂ ਐਮੀ ਗਿੱਲ, ਜੱਸੀ ਗਿੱਲ ਨੇ ਵੀ ਵਿਚ-ਵਿਚ ਆਪਣੇ ਗਾਣਿਆਂ ਦੇ ਜਲਵੇ ਦਿਖਾਏ। ਮੁਕਾਬਲੇ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਹੱਥਾਂ ਵਿਚ ਉਨ੍ਹਾਂ ਦੇ ਨਾਂ ਵਾਲੀ ਤਖਤੀ ਫੜੀ ਬੈਠੇ ਸਨ। ਗੀਤ ਸ਼ੁਰੂ ਹੁੰਦਿਆਂ ਹੀ ਲੜਕੀਆਂ ਨੇ ਨੱਚਣਾ ਤੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ।
ਸਰਹੱਦੀ ਜ਼ਿਲਿਆਂ ਦੇ ਲੋਕਾਂ ਨੂੰ ਮਿਲੇਗੀ 24 ਘੰਟੇ ਬਿਜਲੀ ਸਪਲਾਈ : ਬਾਦਲ
NEXT STORY