ਜਲੰਧਰ : ਪਾਕ ਧਰਤੀ ਹੋਇਆ ਪਾਕ ਮਿਲਣ। ਜੀ ਬਿਲਕੁਲ ਅਸੀਂ ਉਸ ਪਾਕ ਮਿਲਣ ਦੀ ਗੱਲ ਕਰ ਰਹੇ ਹਾਂ ਜਿਹੜਾ ਦੋ ਭੈਣਾਂ ਦਾ ਹੋਇਆ ਹੈ ਅਤੇ ਉਹ ਦੋ ਭੈਣਾਂ ਹਨ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ। ਚਾਰ ਮਹੀਨਿਆਂ ਦੇ ਲੰਮੇ ਸਮੇਂ ਤੋਂ ਬਾਅਦ ਦੋਵਾਂ ਭੈਣਾਂ ਨੇ ਫਗਵਾੜਾ ਦੇ ਨਾਲ ਲੱਗਦੀ ਮੰਡਾਲੀ ਸ਼ਰੀਫ ਦੀ ਦਰਗਾਹ 'ਤੇ ਇਕੱਠੇ ਗਾ ਕੇ ਆਪਣੇ ਦਰਸ਼ਕਾਂ ਨੂੰ ਤੋਹਫਾ ਦਿੱਤਾ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਿਵਾਰ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਦੋਵਾਂ ਭੈਣਾਂ ਵਲੋਂ ਇਕ ਵਾਰ ਫਿਰ ਮਿਲ ਕੇ ਇਕੱਠਿਆਂ ਗਾਏ ਜਾਣ ਦਾ ਜੋਸ਼ ਦੇਖਣ ਯੋਗ ਸੀ।
ਇਥੇ ਇਹ ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਜੋਤੀ ਨੂਰਾਂ ਵਲੋਂ ਪ੍ਰੇਮ ਵਿਆਹ ਕਰਵਾ ਲਿਆ ਗਿਆ ਸੀ ਜਿਸ ਨੂੰ ਲੈ ਕੇ ਪਰਿਵਾਰ ਵਿਚ ਵਿਰੋਧ ਚੱਲ ਰਿਹਾ ਸੀ ਅਤੇ ਉਦੋਂ ਤੋਂ ਹੀ ਸਾਰਿਆਂ ਦੀ ਜ਼ੁਬਾਨ 'ਤੇ ਇਕ ਹੀ ਸਵਾਲ ਸੀ ਕਿ ਕੀ ਨੂਰਾਂ ਭੈਣਾਂ ਹੁਣ ਕਦੇ ਇਕੱਠਿਆਂ ਗਾਉਣਗੀਆਂ ਜਾਂ ਨਹੀਂ ਪਰ ਹੁਣ ਇਸ ਸਵਾਲ 'ਤੇ ਰੋਕ ਲੱਗ ਗਈ ਹੈ।
ਅੱਧਖੜ੍ਹ ਵਿਅਕਤੀ ਨਾਲ ਵਿਆਹ ਕਰਨ 'ਤੇ ਬਜਿੱਦ ਕੁੜੀ
NEXT STORY