ਨਵੀਂ ਦਿੱਲੀ- ਪ੍ਰਭ ਗਿੱਲ ਲੁਧਿਆਣਾ ਪੰਜਾਬ 'ਚ 23 ਦਸੰਬਰ ਨੂੰ ਪੈਦਾ ਹੋਏ ਸਨ। ਜਦੋਂ ਉਹ ਲੱਗਭਗ 12 ਸਾਲ ਦੇ ਸਨ। ਉਨ੍ਹਾਂ ਨੇ ਆਪਣੇ ਸੰਗੀਤ ਦੀ ਯਾਤਰਾ ਸ਼ੁਰੂ ਕਰ ਦਿੱਤੀ। ਜਦੋਂ ਪੰਜਾਬੀ ਸੰਗੀਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਕਈ ਤਰ੍ਹਾਂ ਦੇ ਗਾਇਕਾਂ ਦੀਆਂ ਕਿਸਮਾਂ ਨੂੰ ਦੇਖਦੇ ਹਾਂ। ਇਸ 'ਚ ਕੋਈ ਸ਼ੱਕ ਨਹੀਂ ਪ੍ਰਭ ਗਿੱਲ ਵਧੀਆ ਸੰਗੀਤਕਾਰਾਂ 'ਚੋਂ ਇਕ ਹਨ। ਪ੍ਰਭ ਗਿੱਲ ਨੂੰ ਸੰਗੀਤ ਦੇ ਖੇਤਰ 'ਚ ਸਖਤ ਮਿਹਨਤ ਕਰਨੀ ਪਈ। ਉਨ੍ਹਾਂ ਨੇ ਖੇਤਾਂ 'ਚ ਦਿਨ ਅਤੇ ਰਾਤ ਇਕ ਕਰਕੇ ਕੰਮ ਕੀਤਾ। ਉਹ ਜ਼ਿਆਦਾਤਰ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਆਪਣੇ ਗੀਤ ਸੁਣਾਇਆ ਕਰਦੇ ਸਨ ਅਤੇ ਕਾਲਜ ਦੇ ਸਮਾਰੋਹ 'ਚ ਹਿੱਸਾ ਲਿਆ ਕਰਦੇ ਸਨ। ਆਖਿਰ 'ਚ ਉਨ੍ਹਾਂ ਨੇ ਸੰਗੀਤ ਵੱਲ ਆਪਣਾ ਕੈਰੀਅਰ ਬਣਾਉਣ ਬਾਰੇ ਪੱਕਾ ਇਰਾਦਾ ਕਰ ਲਿਆ। ਪ੍ਰਭ ਗਿੱਲ ਹਮੇਸ਼ਾ ਤੋਂ ਹੀ ਨੁਸਰਤ ਫਤੇਹ ਅਲੀ ਖਾਨ, ਕੁਲਦੀਪ ਮਾਣਕ ਅਤੇ ਮੋਹਮੰਦ ਰਫੀ ਵਰਗੇ ਕਲਾਕਾਰਾਂ ਵਾਂਗ ਬਣਨਾ ਚਾਹੁੰਦੇ ਸਨ। ਪ੍ਰਭ ਗਿੱਲ ਦਾ ਸਟਾਈਲ ਇਕ ਆਲ ਰਾਊਂਡਰ ਦੇ ਤੌਰ 'ਤੇ ਹੈ। ਉਨ੍ਹਾਂ ਵੱਲੋਂ 'ਹਾਂ ਕਰਦੇ' ਅਤੇ 'ਹੋਸਟਲ 1'' ਵਰਗੇ ਗੀਤ ਗਾਏ ਗਏ ਜਿਹੜੇ ਕਿ ਕਾਲਜਾਂ, ਹੋਸਟਲਾਂ ਅਤੇ ਕੱਲਬਾਂ 'ਚ ਨਵੀਂ ਪੀੜੀ ਵੱਲੋਂ ਸੁਣੇ ਜਾਂਦੇ ਹਨ। 21 ਅਕਤੂਬਰ 2009 ਨੂੰ ਉਨ੍ਹਾਂ ਵੱਲੋਂ ਪਹਿਲਾਂ ਗੀਤ 'ਤੇਰੇ ਬਿਨਾਂ' ਇੰਟਰਨੈਟ 'ਤੇ ਪਬਲਿਸ਼ ਕੀਤਾ ਗਿਆ। ਇਕ ਹੀ ਦਿਨ 'ਚ 1500 ਡਾਊਨਲੋਡ ਹੋਏ ਸਨ। ਪਾਜ਼ੀਟਿਵ ਫੀਡਬੈਕ ਮਿਲਣ ਤੋਂ ਉਹ ਪੂਰੇ ਸੰਸਾਰ 'ਚ ਪ੍ਰਸਿੱਧ ਹੋਏ। 2011 ਦੇ ਆਖਿਰ ਬਾਅਦ 'ਚ ਉਨ੍ਹਾਂ ਨੇ 'ਮੇਰਾ ਨਾਂ' ਵਰਗੇ ਗੀਤ ਨੂੰ ਰਿਲੀਜ਼ ਕੀਤਾ। ਨਸ਼ਾਂ ਵਿਰੋਧ ਮੰਹਿਮ ਲਈ ਵੀ ਗਾਣਾ ਗਾਇਆ ਸੀ ਜਿਹੜਾ ਕਿ ਲੋਕਾਂ 'ਚ ਪ੍ਰਸਿੱਧ ਹੋਇਆ। ਪ੍ਰਭ ਗਿੱਲ 'ਚ ਇਸ ਸਾਲ ਰਿਲੀਜ਼ ਹੋਏ ਗੀਤ 'ਪਿਆਰ ਤੇਰੇ ਨਾਲ ਹੋ ਗਿਆ ਸੀ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ। ਪ੍ਰਭ ਗਿੱਲ ਨੇ ਹੁਣ ਤੱਕ 'ਪਿਆਰ ਤੇਰੇ ਦਾ ਅਸਰ', 'ਨੈਣਾਂ', 'ਪਹਿਲੀ ਵਾਰ', 'ਜਿਊਣ ਦੀ ਗੱਲ', 'ਸ਼ੁੱਕਰ ਦਾਤਿਆ', 'ਤੇਰੇ ਬਿਨਾਂ', 'ਤਮੰਨਾ', ' ਇਕ ਰੀਝ', 'ਜਾਨ' , 'ਸੋਨੀਆ', 'ਜ਼ਮਾਨਾ', 'ਦੁੱਖ ਯਾਰ ਦੇ' ਆਦਿ ਹੋਰ ਵੀ ਕਈ ਗੀਤ ਗਾਏ ਗਏ ਜਿਹੜੇ ਲੋਕਾਂ ਵੱਲੋਂ ਅੱਜ ਵੀ ਪਸੰਦ ਕੀਤੇ ਜਾਂਦੇ ਹਨ।
ਈ. ਡੀ. ਦੇ ਜਾਲ 'ਚ ਫਸੇ ਇਹ ਪੰਜਾਬੀ ਗਾਇਕ ਪਏ ਚੱਕਰਾਂ 'ਚ (ਦੇਖੋ ਤਸਵੀਰਾਂ)
NEXT STORY