ਮੁਹੰਮਦ ਰਫੀ ਫਿਲਮ ਇੰਡਸਟਰੀ ਵਿਚ ਨਰਮ ਸੁਭਾਅ ਦੇ ਮੰਨੇ ਜਾਂਦੇ ਸਨ ਪਰ ਇਕ ਵਾਰ ਉਨ੍ਹਾਂ ਦੀ ਲਤਾ ਮੰਗੇਸ਼ਕਰ ਨਾਲ ਅਣਬਣ ਹੋ ਗਈ ਸੀ। ਰਫੀ ਨੇ ਲਤਾ ਨਾਲ ਸੈਂਕੜੇ ਗਾਣੇ ਗਾਏ ਪਰ ਇਕ ਸਮਾਂ ਅਜਿਹਾ ਆਇਆ ਜਦੋਂ ਰਫੀ ਨੇ ਲਤਾ ਨਾਲ ਗੱਲਬਾਤ ਤਕ ਕਰਨੀ ਛੱਡ ਦਿੱਤੀ। ਲਤਾ ਗਾਣਿਆਂ 'ਤੇ ਰਾਇਲਟੀ ਦੇ ਪੱਖ ਵਿਚ ਸੀ ਜਦਕਿ ਰਫੀ ਨੇ ਕਦੇ ਵੀ ਰਾਇਲਟੀ ਦੀ ਮੰਗ ਨਹੀਂ ਕੀਤੀ। ਰਫੀ ਦਾ ਮੰਨਣਾ ਸੀ ਕਿ ਇਕ ਵਾਰ ਜਦੋਂ ਨਿਰਮਾਤਾਵਾਂ ਨੇ ਗਾਣੇ ਦੇ ਪੈਸੇ ਦੇ ਦਿੱਤੇ ਤਾਂ ਫਿਰ ਰਾਇਲਟੀ ਕਿਸ ਗੱਲ ਦੀ ਮੰਗੀ ਜਾਵੇ। ਦੋਹਾਂ ਵਿਚ ਵਿਵਾਦ ਇਸ ਗੱਲ ਨੂੰ ਲੈ ਕੇ ਇੰਨਾ ਵੱਧ ਗਿਆ ਕਿ ਆਪਸ ਵਿਚ ਬੋਲਣਾ ਹੀ ਛੱਡ ਬੈਠੇ।
ਸ਼ਰੇਆਮ ਡਰੱਗਜ਼ ਲੈਂਦੇ ਦਿਖੇ ਇਹ ਬਾਲੀਵੁੱਡ ਸਿਤਾਰੇ (ਦੇਖੋ ਤਸਵੀਰਾਂ)
NEXT STORY