ਮੁੰਬਈ - ਆਵਾਜ਼ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਮੁਹੰਮਦ ਰਫੀ ਨੂੰ ਗਾਉਣ ਦੀ ਪ੍ਰੇਰਣਾ ਇਕ ਫਕੀਰ ਤੋਂ ਮਿਲੀ ਸੀ। ਪੰਜਾਬ ਦੇ ਕੋਟਲਾ ਸੁਲਤਾਨ ਸਿੰਘ ਪਿੰਡ ਵਿਚ 24 ਦਸੰਬਰ 1924 ਨੂੰ ਇਕ ਮੱਧਵਰਗੀ ਮੁਸਲਿਮ ਪਰਿਵਾਰ ਵਿਚ ਜਨਮੇ ਰਫੀ ਇਕ ਫਕੀਰ ਦੇ ਗੀਤਾਂ ਨੂੰ ਸੁਣਦੇ ਹੁੰਦੇ ਸਨ, ਜਿਸ ਨਾਲ ਉਨ੍ਹਾਂ ਦੇ ਦਿਲ ਵਿਚ ਸੰਗੀਤ ਪ੍ਰਤੀ ਇਕ ਅਟੁੱਟ ਲਗਾਅ ਪੈਦਾ ਹੋ ਗਿਆ। ਰਫੀ ਨੇ ਪਹਿਲੀ ਵਾਰ 13 ਸਾਲ ਦੀ ਉਮਰ ਵਿਚ ਆਪਣਾ ਪਹਿਲਾ ਗੀਤ ਸਟੇਜ 'ਤੇ ਦਰਸ਼ਕਾਂ ਦਰਮਿਆਨ ਪੇਸ਼ ਕੀਤਾ। ਗਾਣਾ ਸੁਣ ਕੇ ਸੰਗੀਤਕਾਰ ਸ਼ਿਆਮ ਸੁੰਦਰ ਨੇ ਉਨ੍ਹਾਂ ਨੂੰ ਮੁੰਬਈ ਆਉਣ ਦਾ ਸੱਦਾ ਦਿੱਤਾ। ਆਪਣੇ ਪੂਰੇ ਕਰੀਅਰ ਦੌਰਾਨ ਉਨ੍ਹਾਂ ਨੇ ਲੱਗਭਗ 700 ਫਿਲਮਾਂ ਲਈ 26000 ਤੋਂ ਵੀ ਜ਼ਿਆਦਾ ਗਾਣੇ ਗਾਏ। ਉਨ੍ਹਾਂ ਨੇ ਹਿੰਦੀ ਤੋਂ ਇਲਾਵਾ ਮਰਾਠੀ ਅਤੇ ਤੇਲਗੂ ਫਿਲਮਾਂ ਲਈ ਵੀ ਗਾਣੇ ਗਾਏ।
ਅਮਿਤਾਭ ਬੱਚਨ ਦੇ ਬਹੁਤ ਵੱਡੇ ਪ੍ਰਸ਼ੰਸਕ ਸਨ ਮੁਹੰਮਦ ਰਫੀ
NEXT STORY