ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਜ਼ਾਇਦ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੰਬੰਧ ਅੱਜ ਵੀ ਰਿਤਿਕ ਰੌਸ਼ਨ ਨਾਲ ਵਧੀਆ ਹਨ। ਰਿਤਿਕ ਅਤੇ ਜ਼ਾਇਦ ਖਾਨ ਦੀ ਭੈਣ ਸੁਜ਼ੈਨ ਖਾਨ ਦਾ ਹਾਲਾਂਕਿ ਤਲਾਕ ਹੋ ਚੁੱਕਿਆ ਹੈ ਪਰ ਜ਼ਾਇਦ ਖਾਨ ਦਾ ਕਹਿਣਾ ਹੈ ਕਿ ਰਿਤਿਕ ਨਾਲ ਉਨ੍ਹਾਂ ਦੇ ਸੰਬੰਧ ਅੱਜ ਵੀ ਚੰਗੇ ਹਨ। ਤਲਾਕ ਲੈਣ ਨਾਲ ਉਨ੍ਹਾਂ ਦੇ ਸੰਬੰਧਾਂ 'ਚ ਕੋਈ ਵੀ ਫਰਕ ਨਹੀਂ ਪਿਆ ਹੈ। ਜ਼ਾਇਦ ਨੇ ਕਿਹਾ, ''ਮੇਰੇ ਅਤੇ ਰਿਤਿਕ ਦੇ ਸੰਬੰਧਾਂ ਨੂੰ ਕੋਈ ਪ੍ਰਭਾਵਿਤ ਨਹੀਂ ਕਰ ਸਕਦਾ। ਅਸੀਂ ਬਚਪਨ ਤੋਂ ਹੀ ਦੋਸਤ ਹਾਂ ਅਤੇ ਸਾਡੇ ਮਨ 'ਚ ਇਕ ਦੂਜੇ ਲਈ ਬਹੁਤ ਹੀ ਸਨਮਾਨ ਹੈ। ਇਕ ਦਿਨ ਮੈਂ ਕਿਸੇ ਫਿਲਮ ਦਾ ਨਿਰਦੇਸ਼ਨ ਕਰਨਾ ਚਾਹੁੰਦਾ ਹਾਂ। ਨਿਰਦੇਸ਼ਨ ਦੀ ਗੱਲ ਮੇਰੇ ਦਿਮਾਗ 'ਚ ਰਹੀ ਹੈ। ਮੈਂ ਭਵਿੱਖ 'ਚ ਫਿਲਮ ਦਾ ਨਿਰਦੇਸ਼ਨ ਕਰਾਂਗਾ ਪਰ ਅਜੇ ਮੈਂ ਅਭਿਨੈ 'ਤੇ ਧਿਆਨ ਕੇਂਦਰਤ ਕਰਨਾ ਚਾਹੁੰਦਾ ਹਾਂ।''
ਮੁੰਬਈ 'ਚ ਫਿਲਮ ਸੰਸਕ੍ਰਤਿਕ ਕੇਂਦਰ ਖੋਲ੍ਹਣ ਲਈ ਬੀ. ਐੱਮ. ਸੀ., ਐੱਨ. ਐੱਫ. ਡੀ. ਸੀ. ਨੇ ਮਿਲਾਇਆ ਹੱਥ
NEXT STORY