ਮੁੰਬਈ- ਪ੍ਰਿਯੰਕਾ ਚੋਪੜਾ ਦੀ ਰਿਸ਼ਤੇ 'ਚ ਲੱਗਦੀ ਭੈਣ ਅਭਿਨੇਤਰੀ ਮੀਰਾ ਚੋਪੜਾ ਅੱਗੇ ਵਿਕਰਮ ਭੱਟ ਦੀ ਫਿਲਮ '1920 ਲੰਡਨ' 'ਚ ਨਜ਼ਰ ਆਵੇਗੀ। ਮੀਰਾ ਨੇ ਪਿਛਲੇ ਸਾਲ 'ਗੈਂਗ ਆਫ ਘੋਸਟ' ਫਿਲਮ ਤੋਂ ਬਾਲੀਵੁੱਡ 'ਚ ਕਦਮ ਰੱਖਿਆ। ਮੀਰਾ ਨੇ ਐਤਵਾਰ ਇਕ ਸੈਲੂਨ ਦੇ ਲਾਂਚ 'ਤੇ ਕਿਹਾ, ''ਮੈਂ ਵਿਕਰਮ ਭੱਟ ਦੀ ਫਿਲਮ '1920 ਲੰਡਨ' 'ਚ ਅਭਿਨੈ ਕਰ ਰਹੀ ਹਾਂ ਜਿਹੜੀ ਇਸ ਸਾਲ ਮਾਰਚ ਜਾਂ ਅਪ੍ਰੈਲ 'ਚ ਰਿਲੀਜ਼ ਹੋਵੇਗੀ।
'1920 ਲੰਡਨ' ਸਫਲ ਫਿਲਮ 'ਫ੍ਰੈਂਚਾਇਜ਼ੀ '1920' ਦੀ ਤੀਜੀ ਲੜੀਵਾਰ ਹੈ। ਇਸ ਦਾ ਨਿਰਦੇਸ਼ਨ ਵਿਕਰਮ ਭੱਟ ਕਰਨਗੇ। ਫਿਲਮ 'ਚ ਸ਼ਰਮਨ ਜੋਸ਼ੀ ਵੀ ਹਨ। ਇਸ ਤੋਂ ਇਲਾਵਾ ਵੀ ਮੀਰਾ ਦੇ ਕੋਲ ਇਕ ਹੋਰ ਹਿੰਦੀ ਫਿਲਮ ਹੈ। ਉਨ੍ਹਾਂ ਨੇ ਕਿਹਾ, ''ਮੇਰੇ ਕੋਲ 'ਜ਼ਿੰਦਗੀ ਇਕ ਪਲ' ਨਾਂ ਤੋਂ ਵੀ ਇਕ ਹੋਰ ਫਿਲਮ ਹੈ। ਇਹ 'ਚਾਰਲੀ ਏਂਜਲਸ' ਫਿਲਮ ਦਾ ਰਿਮੇਕ ਹੈ। ਇਸ 'ਚ ਮੇਰੇ ਨਾਲ ਪੂਜਾ ਚੋਪੜਾ ਅਤੇ ਹਸਲੀਨ ਕੌਰ ਹੈ।''
ਅਭਿਨੇਤਰੀ ਨੇ ਛੇੜਛਾੜ ਕਰਨ ਵਾਲੇ ਦੀ ਸ਼ਰੇਆਮ ਕੀਤੀ ਕੁੱਟਮਾਰ (ਦੇਖੋ ਤਸਵੀਰਾਂ)
NEXT STORY