ਹੁਸ਼ਿਆਰਪੁਰ, (ਅਸ਼ਵਨੀ)- ਸਿਟੀ ਪੁਲਸ ਨੇ ਪੰਜਾਬ ਐਂਡ ਸਿੰਧ ਬੈਂਕ ਰੇਲਵੇ ਰੋਡ ਸ਼ਾਖਾ ਦੇ ਸੀਨੀਅਰ ਪ੍ਰਬੰਧਕ ਪ੍ਰਵੀਨ ਪਲਿਆਲ ਦੀ ਸ਼ਿਕਾਇਤ 'ਤੇ ਅੰਕੁਰ ਪੁੱਤਰ ਚੰਦਨ ਮੋਹਣ ਵਰਮਾ ਤੇ ਉਸਦੀ ਮਾਤਾ ਸੁਧਾ ਵਾਸੀ ਚੌਕ ਸੁਰਾਜਾਂ ਖਿਲਾਫ਼ ਧਾਰਾ 406, 420, 465, 471, 34 ਤਹਿਤ ਕੇਸ ਦਰਜ ਕੀਤਾ ਹੈ। ਸਿਟੀ ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਬੈਂਕ ਪ੍ਰਬੰਧਕਾਂ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਸੀ ਕਿ ਦੋਸ਼ੀਆਂ ਨੇ ਬੈਂਕ ਤੋਂ ਟਾਟਾ ਸਫ਼ਾਰੀ ਖਰੀਦਣ ਲਈ 10 ਲੱਖ ਰੁਪਏ ਦੀ ਰਾਸ਼ੀ ਦਾ ਕਰਜ਼ਾ ਮਨਜ਼ੂਰ ਕਰਵਾਇਆ ਸੀ। ਦੋਸ਼ੀਆਂ ਨੇ ਟਾਟਾ ਸਫ਼ਾਰੀ ਦੀ ਬਜਾਏ ਸਸਤੀ ਟਾਟਾ ਵਿਸਟਾ ਗੱਡੀ ਖਰੀਦ ਲਈ ਅਤੇ ਕਰਜ਼ੇ ਦੀ ਰਾਸ਼ੀ ਹੜੱਪ ਲਈ। ਸਿਟੀ ਇੰਸਪੈਕਟਰ ਨੇ ਦੱਸਿਆ ਕਿ ਜਾਂਚ ਉਪਰੰਤ ਦੋਵਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਲੋਕ ਨਿਰਮਾਣ ਕਾਮਿਆਂ ਵਲੋਂ ਐੱਸ. ਡੀ. ਓ. ਖਿਲਾਫ਼ ਨਾਅਰੇਬਾਜ਼ੀ
NEXT STORY