ਮੁੰਬਈ- 2015 ਦਾ ਕਿੰਗਫਿਸ਼ਰ ਕੈਲੇਂਡਰ ਇਸ ਵਾਰ ਥੋੜ੍ਹਾ ਜ਼ਿਆਦਾ ਬੋਲਡ ਦੇਖਣ ਨੂੰ ਮਿਲੇਗਾ। 'ਕਿੰਗ ਫਿਸ਼ਰ ਕੈਲੰਡਰ' 'ਚ ਇਸ ਵਾਰ ਕਈ ਵੱਖ-ਵੱਖ ਮਾਡਲਸ ਨਜ਼ਰ ਆਉਣਗੀਆਂ। ਕੈਲੰਡਰ 'ਤੇ ਸਾਰਾ ਜੇਨ ਡਿਆਸ ਦੇ ਨਾਲ ਦੂਜੀ ਮਸ਼ਹੂਰ ਮਾਡਲ ਵੀ ਦਿਖਾਈ ਦੇਣਗੀਆਂ।
ਬੀਤੇ ਸਾਲ ਇਸ ਕੈਲੇਂਡਰ ਲਈ ਨਿਕੋਲ ਫਾਰੀਆ, ਰੋਸ਼ੇਲ ਮਾਰੀਆ, ਰਿਕੀ ਚਟਰਜੀ, ਲੀਨੋ ਸੋਬੀਤਾ, ਸਹਾਰ ਬਿਨੀਜ ਨੂੰ ਚੁਣਿਆ ਗਿਆ ਸੀ। ਇਹ 6 ਮਾਡਲਸ ਕੈਲੰਡਰ ਦੇ 12 ਵੱਖ-ਵੱਖ ਪੇਜ਼ 'ਤੇ ਸਨ। ਸਾਲ 2015 ਦੇ ਕਿੰਗਫਿਸ਼ਰ ਕੈਲੰਡਰ ਵੱਲੋਂ ਇਨ੍ਹਾਂ ਮਾਡਲਸ ਦੇ ਫੋਟੋ ਰਿਲੀਜ਼ ਕੀਤੇ ਗਏ ਹਨ ਜਿਸ 'ਚ ਆਸਥਾ ਪੋਰਖਰੇਲ, ਡਿਆਨਾ, ਕੇਸ਼ਾ ਲਾਲ ਦੇ ਨਾਲ ਅਭਿਨੇਤਰੀ ਸਾਰਾ ਜੇਨ ਡਿਆਸ ਵੀ ਸ਼ਾਮਲ ਹੈ। ਫੋਟੋਆਂ 'ਚ ਇਹ ਮਾਡਲਸ ਵੱਖ-ਵੱਖ ਲੋਕੇਸ਼ਨ 'ਤੇ ਨਜ਼ਰ ਆਉਣਗੀਆਂ।
ਦੇਖੋ ਕਰਿਸ਼ਮਾ ਦੇ ਬੁਆਏਫ੍ਰੈਂਡ ਨਾਲ ਉਸ ਦੀਆਂ ਨਿੱਜੀ ਤਸਵੀਰਾਂ
NEXT STORY