ਨਵੀਂ ਦਿੱਲੀ- ਇਕ ਹੋਰ ਅਭਿਨੇਤਰੀ ਨੇ ਭਾਜਪਾ ਪਾਰਟੀ ਦਾ ਪੱਲਾ ਫੜ ਲਿਆ ਹੈ। ਮਹਾਭਾਰਤ ਵਿਚ ਦਰੋਪਦੀ ਦਾ ਕਿਰਦਾਰ ਨਿਭਾ ਕੇ ਦੇਸ਼ 'ਚ ਵੱਖਰੀ ਪਛਾਣ ਬਣਾਉਣ ਵਾਲੀ ਰੂਪਾ ਗਾਂਗੁਲੀ ਭਾਜਪਾ 'ਚ ਸ਼ਾਮਲ ਹੋ ਗਈ ਹੈ। ਪੱਛਮੀ ਬੰਗਾਲ ਸਥਿਤ ਹਾਵੜਾ ਦੇ ਸ਼ਰਤ ਸਦਨ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਪਾਰਟੀ ਦੀ ਮੈਂਬਰਤਾ ਗ੍ਰਹਿ ਕੀਤੀ।
ਇਸ ਮੌਕੇ 'ਤੇ ਜੇਤਲੀ ਅਤੇ ਪਾਰਟੀ ਸੂਬਾ ਪ੍ਰਧਾਨ ਰਾਹੁਲ ਸਿਨਹਾ ਨੇ ਉਨ੍ਹਾਂ ਨੂੰ ਪਾਰਟੀ ਦਾ ਝੰਡਾ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਜਪਾ ਪਾਰਟੀ ਦਾ ਪੱਲਾ ਫੜ ਲਿਆ। ਜ਼ਿਕਰਯੋਗ ਹੈ ਕਿ ਰੂਪਾ ਤੋਂ ਪਹਿਲਾਂ ਪੱਛਮੀ ਬੰਗਾਲ ਵਿਚ ਭਾਜਪਾ ਪਾਰਟੀ ਨਾਲ ਸਿੰਗਰ ਬੱਪੀ ਦਾ ਅਤੇ ਕੁਮਾਰ ਸ਼ਾਨੂੰ ਭਾਜਪਾ ਦੀ ਮੈਂਬਰਤਾਂ ਗ੍ਰਹਿਣ ਕਰ ਚੁੱਕੇ ਹਨ।
ਹੁਣ ਐਪਲ ਦੀ ਥਾਂ ਹੋਵੇਗੀ ਨੋਕੀਆ-ਨੋਕੀਆ! (ਦੇਖੋ ਤਸਵੀਰਾਂ)
NEXT STORY