ਮੁੰਬਈ- ਬਾਲੀਵੁੱਡ ਦੀ ਨਵੀਂ ਅਦਾਕਾਰਾ ਤੇ ਪ੍ਰਿਅੰਕਾ ਚੋਪੜਾ ਦੀ ਭੈਣ ਮੀਰੇ ਚੋਪੜਾ ਦਰਸ਼ਕਾਂ ਨੂੰ ਡਰਾਉਣ ਲਈ ਬੇਹੱਦ ਰੋਮਾਂਚਿਤ ਹੈ। ਮੀਰਾ ਚੋਪੜਾ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2013 'ਚ ਫਿਲਮ 'ਗੈਂਗਸ ਆਫ ਘੋਸਟ' ਨਾਲ ਕੀਤੀ ਸੀ। ਮੀਰਾ ਚੋਪੜਾ ਦੀ ਹੁਣ ਹਾਰਰ ਫਿਲਮ 1920 ਲੰਦਨ ਪ੍ਰਦਰÎਿਸ਼ਤ ਹੋਣ ਜਾ ਰਹੀ ਹੈ। ਮੀਰਾ ਆਪਣੀ ਇਸ ਫਿਲਮ ਲਈ ਬੇਹੱਦ ਰੋਮਾਂਚਿਤ ਹੈ।
ਇਹ ਫਿਲਮ ਅਪ੍ਰੈਲ 'ਚ ਪ੍ਰਦਰਸ਼ਿਤ ਹੋ ਸਕਦੀ ਹੈ। ਮੀਰਾ ਨੇ ਕਿਹਾ, ''ਮੈਂ ਵਿਕਰਮ ਭੱਟ ਦੀ ਫਿਲਮ 1920 ਲੰਦਨ 'ਚ ਕੰੰਮ ਕਰ ਰਹੀ ਹਾਂ। ਇਸ ਫਿਲਮ 'ਚ ਮੇਰਾ ਰੋਲ ਕਾਫੀ ਹੱਟ ਕੇ ਤੇ ਅਹਿਮ ਹੈ ਤੇ ਅਜਿਹਾ ਰੋਲ ਮੈਂ ਕਦੇ ਨਿਭਾਇਆ ਵੀ ਨਹੀਂ। ਮੇਰੇ ਕੋਲ ਇਕ ਹੋਰ ਫਿਲਮ ਹੈ, ਜਿਸ ਦਾ ਨਾਂ 'ਜ਼ਿੰਦਗੀ ਏਕ ਪਲ' ਹੈ। ਇਹ ਹਾਲੀਵੁੱਡ ਫਿਲਮ ਚਾਰਲੀਜ਼ ਏਂਜਲਸ ਦਾ ਰੀਮੇਕ ਹੋਵੇਗੀ। ਇਸ 'ਚ ਮੇਰੇ ਨਾਲ ਪੂਜਾ ਚੋਪੜਾ ਤੇ ਹਸਲੀਨ ਕੌਰ ਵੀ ਨਜ਼ਰ ਆਉਣਗੀਆਂ।
ਅਦਾਕਾਰੀ ਨਾਲ ਪੰਜਾਬੀ ਵੀ ਸਿਖਾਉਂਦੇ ਨੇ 'ਸੰਨੀ ਦਿਓਲ' (ਦੇਖੋ ਤਸਵੀਰਾਂ)
NEXT STORY