ਮੁੰਬਈ- ਕਾਮੇਡੀਅਨ ਕਿੰਗ ਕਪਿਲ ਸ਼ਰਮਾ ਦੇ ਬਾਰੇ ਖਬਰ ਮਿਲੀ ਹੈ ਕਿ ਉਨ੍ਹਾਂ ਨੇ ਲਾਈਵ ਸ਼ੋਅ ਲਈ ਬਹੁਤ ਹੀ ਵੱਡੀ ਰਕਮ ਦੀ ਡਿਮਾਂਡ ਕੀਤੀ ਹੈ। ਸੂਤਰਾਂ ਅਨੁਸਾਰ ਹਾਲ ਹੀ 'ਚ ਕਪਿਲ ਨੇ ਇਕ ਸੋਲੋ ਲਾਈਵ ਸ਼ੋਅ ਕਰਨ ਲਈ 75 ਲੱਖ ਰੁਪਏ ਦੀ ਡਿਮਾਂਡ ਕੀਤੀ ਹੈ। ਹਾਲਾਂਕਿ ਪਿਛਲੀ ਵਾਰੀ ਉੱਤਰ ਪ੍ਰਦੇਸ਼ 'ਚ ਇਕ ਸ਼ੋਅ ਕਰਨ ਦੌਰਾਨ ਉਨ੍ਹਾਂ ਨੇ 65 ਲੱਖ ਰੁਪਏ ਫੀਸ ਲਈ ਸੀ, ਜਿਸ 'ਚ ਉਨ੍ਹਾਂ ਦੀ ਪੂਰੀ ਟੀਮ ਸ਼ਾਮਲ ਸੀ। ਕਪਿਲ ਦੀ ਇੰਨੀ ਵੱਡੀ ਫੀਸ ਨੂੰ ਦੇਖ ਕੇ ਸਾਰੇ ਹੀ ਹੈਰਾਨ ਹਨ। ਇਕ ਸੂਤਰ ਨੇ ਦੱਸਿਆ ਕਿ ਕਪਿਲ ਨੂੰ ਭਾਰਤ ਅਤੇ ਵਿਦੇਸ਼ਾਂ 'ਚ ਸ਼ੋਅ ਕਰਨ ਦੇ ਕਈ ਆਫਰ ਮਿਲ ਰਹੇ ਹਨ। ਜਦੋਂ ਉਨ੍ਹਾਂ ਤੋਂ ਭਾਰਤ 'ਚ ਇਕ ਇਵੈਂਟ ਲਈ ਸੰਪਰਕ ਕੀਤਾ ਗਿਆ ਸੀ ਉਦੋਂ ਉਨ੍ਹਾਂ ਨੇ ਸ਼ੋਅ ਕਰਨ ਲਈ 75 ਲੱਖ ਰੁਪਏ ਮੰਗੇ। ਪ੍ਰਬੰਧਕ ਹੈਰਾਨ ਹਨ ਕਿਉਂਕਿ ਉਨ੍ਹਾਂ ਦਾ ਬਜਟ ਸੀਮਿਤ ਹੈ। ਅਜਿਹੇ 'ਚ ਉਹ ਵਿਗਿਆਪਨ ਕਰਤਾ ਅਤੇ ਸਪੌਂਸਰਸ ਤੋਂ ਇਸ ਰਕਮ ਦੇ ਬਾਰੇ ਗੱਲ ਕਰ ਰਹੇ ਹਨ ਕਿ ਕੀ ਉਹ ਉਨ੍ਹਾਂ ਨੂੰ ਇਹ ਰਕਮ ਦੇ ਸਕਦੇ ਹਨ? ਦੂਜੇ ਪਾਸੇ ਕਪਿਲ ਵਲੋਂ ਇਸ ਬਾਰੇ ਕੋਈ ਵੀ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ।
ਵੀਡੀਓ ’ਚ ਦੇਖੋ ਹੌਟ ਤੇ ਸੈਕਸੀ ਪੂਨਮ ਪਾਂਡੇ ਦਾ ਨਵਾਂ ਅਵਤਾਰ
NEXT STORY