ਨਵੀਂ ਦਿੱਲੀ- ਬਾਲੀਵੁੱਡ ਦੇ ਨਵੇਂ ਅਭਿਨੇਤਾ ਵਰੁਣ ਧਵਨ ਆਏ ਦਿਨ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਕਾਫੀ ਚਰਚਾ 'ਚ ਰਹਿੰਦੇ ਹਨ। ਪਿਛਲੇ ਦਿਨਾਂ 'ਚ ਵਰੁਣ ਦਾ ਨਾਂ ਅਭਿਨੇਤਰੀ ਆਲੀਆ ਭੱਟ ਨਾਲ ਜੋੜਿਆ ਗਿਆ ਸੀ। ਦੋਹਾਂ ਦੇ ਰਿਸ਼ਤੇ ਬਾਰੇ ਕਾਫੀ ਚਰਚਾ ਵੀ ਹੋਈ ਸੀ ਪਰ ਹਾਲ ਹੀ 'ਚ ਵਰੁਣ ਧਵਨ ਦੀ ਇਕ ਤਸਵੀਰ ਸਾਹਮਣੇ ਆਈ ਹੈ। ਲੇਟ ਨਾਈਟ ਪਾਰਟੀ ਦੌਰਾਨ ਦੀ ਇਸ ਤਸਵੀਰ 'ਚ ਵਰੁਣ ਇਕ ਲੜਕੀ ਦੇ ਬੇਹੱਦ ਨੇੜੇ ਖੜੇ ਨਜ਼ਰ ਆ ਰਹੇ ਹਨ। ਖਬਰਾਂ ਅਨੁਸਾਰ ਵਰੁਣ ਨਾਲ ਦਿਖ ਰਹੀ ਇਸ ਲੜਕੀ ਦਾ ਨਾਂ ਨਤਾਸ਼ਾ ਦਲਾਲ ਹੈ। ਦੋਹਾਂ ਨੂੰ ਕਈ ਵਾਰੀ ਕੈਮਰੇ 'ਚ ਕੈਦ ਕੀਤਾ ਗਿਆ ਹੈ। ਅਜਿਹੇ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਰਿਲੇਸ਼ਨ 'ਚ ਹੋ ਸਕਦੇ ਹਨ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੋਵੇਂ ਪਾਰਟੀ 'ਚ ਇਕੱਠੇ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦਈਏ ਵਰੁਣ ਅਤੇ ਨਤਾਸ਼ਾ ਬਚਪਨ ਦੇ ਦੋਸਤ ਹਨ। ਵਰੁਣ ਨੇ ਆਲੀਆ ਤੋਂ ਦੂਰੀ ਨਤਾਸ਼ਾ ਨੂੰ ਪਾਉਣ ਲਈ ਹੀ ਬਣਾਈ ਸੀ। ਵਰੁਣ ਧਵਨ ਦੀ ਆਉਣ ਵਾਲੀ ਫਿਲਮ ਦਾ ਨਾਂ 'ਬਦਲਾਪੁਰ' ਹੈ। ਇਸ ਫਿਲਮ 'ਚ ਉਹ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਇਸ ਫਿਲਮ ਤੋਂ ਬਾਅਦ ਉਹ ਆਪਣੀ ਚਾਕਲੇਟੀ ਇਮੇਜ ਨੂੰ ਤੋੜ ਦੇਣਗੇ।
ਲਾਈਵ ਸ਼ੋਅ ਲਈ ਕਪਿਲ ਨੇ ਮੰਗੀ ਮੋਟੀ ਰਕਮ
NEXT STORY